ਅਣਪਛਾਤੇ ਵਿਅਕਤੀ ਦੀ ਲਾਸ਼ ਸਿਵਲ ਹਸਪਤਾਲ ਖਰੜ ਵਿਖੇ ਸਨਾਖਤ ਲਈ ਰੱਖੀ : ਮਨਜੀਤ ਸਿੰਘ

ਐਸ.ਏ.ਐਸ਼.ਨਗਰ 16 ਮਾਰਚ (ਸ.ਬ.) ਬੀਤੀ 6 ਮਾਰਚ ਨੂੰ ਸਨੇਟਾ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਮ੍ਰਿਤਕ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਸੋਹਾਣਾ ਪੁਲੀਸ ਵੱਲੋਂ ਸਿਵਲ ਹਸਪਤਾਲ ਖਰੜ ਵਿਖੇ ਸਨਾਖਤ ਲਈ ਰੱਖੀ ਗਈ ਹੈ| ਇਸ ਸੰਬਧੀ ਜਾਣਕਾਰੀ ਦਿੰਦਿਆਂ ਮੁੱਖ ਥਾਣਾ ਅਫਸਰ ਸੋਹਾਣਾ ਸ੍ਰੀ ਮਨਜੀਤ ਸਿੰਘ ਨੇ ਦੱਸਿਆ ਕਿ 6 ਮਾਰਚ ਨੂੰ ਰਾਤ ਦੇ 9:15 ਵਜ਼ੇ ਗੱਡੀ ਨੰਬਰ ਐਚ.ਪੀ.-72-5786 ਦੇ ਚਾਲਕ ਨੇ ਪੈਦਲ ਜਾਂਦੇ ਅਣਪਛਾਤੇ ਵਿਅਕਤੀ ਵਿੱਚ ਮਾਰ ਕੇ ਐਕਸੀਡੈਂਟ ਕੀਤਾ ਸੀ| ਜਿਸ ਕਾਰਨ ਅਣਪਛਾਤੇ ਦੀ ਮੌਤ ਹੋ ਗਈ ਸੀ| ਐਕਸੀਡੈਂਟ ਵਿੱਚ ਅਛਪਛਾਤੇ ਵਿਅਕਤੀ ਦੀ ਮੌਤ ਹੋ ਜਾਣ ਕਾਰਨ ਉਸਦੀ ਲਾਸ਼ ਨੂੰ ਸਨਾਖਤ ਲਈ ਸਿਵਲ ਹਸਪਤਾਲ ਖਰੜ ਵਿਖੇ ਰਖਾਇਆ ਗਿਆ ਹੈ ਤਾਂ ਜੋ ਅਣਪਛਾਤੇ ਵਿਅਕਤੀ ਦੀ ਸਨਾਖਤ ਹੋ ਸਕੇ|

Leave a Reply

Your email address will not be published. Required fields are marked *