ਅਦਾਕਾਰਾ ਰੇਣੂੰ ਮੁਹਾਲੀ ਦਾ ਸਨਮਾਨ

ਐਸ . ਏ .ਐਸ ਨਗਰ, 6 ਜਨਵਰੀ (ਸ.ਬ.) ਦੰਗਲ ਫਿਲਮ ਵਿਚ ਕੰਮ ਕਰ ਚੁੱਕੀ ਅਦਾਕਾਰਾ ਰੇਣੂੰ ਮੁਹਾਲੀ (ਰਾਣੋ ਭੁਆ) ਨੇ ਅੱਜ ਮਟੋਰ ਵਿਖੇ ਬਾਬਾ ਬਾਲ ਭਾਰਤੀ ਦੀ ਸਮਾਧ ਅਤੇ ਸ਼ਿਵ ਮੰਦਰ ਵਿੱਚ ਮੱਥਾ ਟੇਕਿਆ, ਇਸ ਮੌਕੇ ਮਹਿਲਾ ਮੰਡਲ ਅਤੇ ਪਿੰਡ ਵਾਸੀਆਂ ਵਲੋਂ ਰੇਣੂੰ ਮੁਹਾਲੀ ਨੂੰ ਸਨਮਨਿਤ ਕੀਤਾ ਗਿਆ ਤੇ ਲੱਡੂ ਵੰਡੇ ਗਏ|
ਇਸ ਮੌਕੇ ਚੇਅਰਮੈਨ ਪਰਮਜੀਤ ਸਿੰਘ ਬੈਦਵਾਨ, ਗੁਰਮੀਤ ਸਿੰਘ, ਗੁਰਮੇਲ ਸਿੰਘ, ਕੁਲਦੀਪ ਚੰਦ, ਨਰਿੰਦਰ ਵਤਸ, ਰਮੇਸ਼ਵਰ ਸੂਦ, ਅਮਰੀਕ ਸਿੰਘ, ਕ੍ਰਿਸ਼ਨ, ਗੁਰਬਖਸ ਸਿੰਘ ਮਹਿਲਾ ਮੰਡਲ ਦੀ ਪ੍ਰਧਾਨ ਅਤੇ ਹੋਰ ਮੈਂਬਰਾਂ ਸਮੇਤ ਪਿੰਡ ਵਾਸੀ ਹਾਜਿਰ ਸਨ|

Leave a Reply

Your email address will not be published. Required fields are marked *