ਅਦਾਕਾਰਾ ਜ਼ੀਨਤ ਅਮਾਨ ਨੇ ਕਰਵਾਇਆ ਜਬਰ ਜਨਾਹ ਦਾ ਮਾਮਲਾ ਦਰਜ, ਦੋਸ਼ੀ ਗ੍ਰਿਫ਼ਤਾਰ

ਮੁੰਬਈ, 23 ਮਾਰਚ (ਸ.ਬ.) ਪੁਰਾਣੇ ਜ਼ਮਾਨੇ ਦੀ ਮਸ਼ਹੂਰ ਫ਼ਿਲਮੀ ਅਦਾਕਾਰਾ ਜ਼ੀਨਤ ਅਮਾਨ ਨੇ ਜੁਹੂ ਪੁਲੀਸ ਥਾਣੇ ਵਿਖੇ ਇੱਕ ਕਾਰੋਬਾਰੀ ਉਪਰ ਜਬਰ ਜਨਾਹ ਦਾ ਮਾਮਲਾ ਦਰਜ ਕਰਵਾਇਆ ਹੈ, ਜਿਸ ਤੋਂ ਬਾਅਦ ਪੁਲੀਸ ਨੇ ਉਕਤ ਕਾਰੋਬਾਰੀ ਨੂੰ ਗ੍ਰਿਫ਼ਤਾਰ ਕਰ ਲਿਆ| ਪੁਲੀਸ ਵੱਲੋਂ ਗ੍ਰਿਫ਼ਤਾਰ ਕਾਰੋਬਾਰੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ| ਜ਼ੀਨਤ ਅਮਾਨ ਵੱਲੋਂ ਦਰਜ ਕਰਵਾਇਆ ਇਹ ਮਾਮਲਾ ਅਪਰਾਧ ਸ਼ਾਖਾ ਨੂੰ ਦੇ ਦਿੱਤਾ ਗਿਆ ਹੈ, ਜੋ ਕਿ ਇਸ ਦੀ ਜਾਂਚ ਕਰੇਗੀ|

Leave a Reply

Your email address will not be published. Required fields are marked *