ਅਦਾਲਤ ਨੇ ਨੈਸ਼ਨਲ ਹੇਰਾਲਡ ਮਾਮਲੇ ਵਿੱਚ ਸੋਨੀਆ ਅਤੇ ਰਾਹੁਲ ਗਾਂਧੀ ਤੋਂ ਮੰਗਿਆ ਜਵਾਬ

ਨਵੀਂ ਦਿੱਲੀ, 22 ਫਰਵਰੀ (ਸ.ਬ.) ਦਿੱਲੀ ਹਾਈ ਕੋਰਟ ਨੇ ਨੈਸ਼ਨਲ ਹੇਰਾਲਡ ਮਾਮਲੇ ਵਿੱਚ ਹੇਠਲੀ ਅਦਾਲਤ ਵਿੱਚ ਸੁਣਵਾਈ ਉੱਤੇ ਰੋਕ ਲਗਾਉਂਦੇ ਹੋਏ ਕਾਂਗਰਸ ਮੁਖੀ ਸੋਨੀਆ ਗਾਂਧੀ, ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਹੋਰ ਤੋਂ ਜਵਾਬ ਮੰਗਿਆ ਹੈ। ਇਹ ਜਵਾਬ ਭਾਜਪਾ ਸੰਸਦ ਮੈਂਬਰ ਸੁਬਰਮਣੀਅਮ ਸਵਾਮੀ ਦੀ ਪਟੀਸ਼ਨ ਉੱਤੇ ਮੰਗਿਆ ਗਿਆ ਹੈ।

ਸੁਬਰਮਣੀਅਮ ਸਵਾਮੀ ਨੇ ਨੈਸ਼ਨਲ ਹੇਰਾਲਡ ਮਾਮਲੇ ਵਿੱਚ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਹੇਠਲੀ ਅਦਾਲਤ ਨੇ ਉਨ੍ਹਾਂ ਦੀ ਪਟੀਸ਼ਨ ਵਿੱਚ ਪੇਸ਼ ਕੀਤੇ ਗਏ ਮੁੱਖ ਸਬੂਤਾਂ ਦੇ ਆਧਾਰ ਉੱਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਅਤੇ ਹੋਰ ਵਿਰੁੱਧ ਮੁਕੱਦਮਾ ਚਲਾਏ ਜਾਣ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਜੱਜ ਸੁਰੇਸ਼ ਕੈਤ ਨੇ ਸੋਨੀਆ ਅਤੇ ਰਾਹੁਲ ਗਾਂਧੀ, ਏ.ਆਈ.ਸੀ.ਸੀ. ਜਨਰਲ ਸਕੱਤਰ ਆਸਕਰ ਫਰਨਾਂਡੀਜ਼, ਸੁਮਨ ਦੂਬੇ, ਸੈਮ ਪਿਤੋਰਦਾ ਅਤੇ ਯੰਗ ਇੰਡੀਆ (ਵਾਇਆਈ) ਤੋਂ 12 ਅਪ੍ਰੈਲ ਤੱਕ ਸਵਾਮੀ ਦੀ ਪਟੀਸ਼ਨ ਉੱਤੇ ਜਵਾਬ ਦੇਣ ਲਈ ਕਿਹਾ।

ਭਾਜਪਾ ਸੰਸਦ ਮੈਂਬਰ ਵਲੋਂ ਪੇਸ਼ ਵਕੀਲ ਸੱਤਿਆ ਸਭਰਵਾਲ ਅਤੇ ਗਾਂਧੀ ਪਰਿਵਾਰ ਤੇ ਹੋਰ ਵਲੋਂ ਪੇਸ਼ ਹੋਏ ਵਕੀਲ ਤਰਨੁਮ ਚੀਮਾ ਨੇ ਹਾਈ ਕੋਰਟ ਦੇ ਨੋਟਿਸ ਜਾਰੀ ਕਰਨ ਦੀ ਅਤੇ ਸੁਣਵਾਈ 12 ਅਪ੍ਰੈਲ ਤੱਕ ਮੁਲਤਵੀ ਕਰਨ ਦੀ ਪੁਸ਼ਟੀ ਕੀਤੀ। ਭਾਜਪਾ ਨੇਤਾ ਨੇ ਹੇਠਲੀ ਅਦਾਲਤ ਵਿੱਚ ਦਾਇਰ ਨਿੱਜੀ ਅਪਰਾਧਕ ਸ਼ਿਕਾਇਤ ਵਿੱਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਤੋਂ ਇਲਾਵਾ ਹੋਰ ਲੋਕਾਂ ਉੱਤੇ ਨੈਸ਼ਨਲ ਹੇਰਾਲਡ ਰਾਹੀਂ ਧੋਖਾਧੜੀ ਅਤੇ ਗਲਤ ਤਰੀਕੇ ਨਾਲ ਧਨ ਪ੍ਰਾਪਤ ਕਰਨ ਦੀ ਸਾਜਿਸ਼ ਰਚਣ ਦਾ ਦੋਸ਼ ਲਗਾਇਆ ਸੀ।

Leave a Reply

Your email address will not be published. Required fields are marked *