ਅਦਾਲਤ ਭਗਤਾਂ ਦੀ ਗਿਣਤੀ ਤੈਅ ਨਹੀਂ ਕਰ ਸਕਦੀ : ਸੁਪਰੀਮ ਕੋਰਟ

ਜੰਮੂ, 1 ਅਗਸਤ (ਸ.ਬ.) ਵੈਸ਼ਨੋ ਦੇਵੀ ਯਾਤਰੀਆਂ ਦੀ ਗਿਣਤੀ ਤੈਅ ਕਰਨ ਵਾਲੇ ਮਾਮਲਿਆਂ ਵਿੱਚ ਦੇਸ਼ ਦੀ ਸੁਪਰੀਮ ਕੋਰਟ ਨੇ ਦਖਲਅੰਦਾਜ਼ੀ ਕਰਨ ਤੋਂ ਇਨਕਾਰ ਕਰ ਦਿੱਤਾ| ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ਇਹ ਮਾਮਲਾ ਭਗਤਾਂ ਦੀ ਆਸਥਾ ਨਾਲ ਜੁੜਿਆ ਹੈ ਅਤੇ ਇਸ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦੇ ਹਨ| ਐਸ. ਸੀ. ਨੇ ਕਿਹਾ ਕਿ ਖੱਚਰ ਮਾਲਕਾਂ ਦੇ ਪੁਨਰਵਾਸ ਲਈ ਕੀ ਯੋਜਨਾ ਹੈ ਇਸ ਤੇ ਸਟੀਕ ਹੋਲਡਰ ਮੀਟਿੰਗ ਕਰਕੇ ਦੱਸ ਦੇਣ|
ਸੁਪਰੀਮ ਕੋਰਟ ਨੇ ਕਿਹਾ ਕਿ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਲੋਕ ਆਪਣੀ ਸ਼ਰਧਾ ਨਾਲ ਆਉਂਦੇ ਹਨ ਅਤੇ ਇਹ ਸ਼ਰਧਾ ਨਾਲ ਜੁੜਿਆ ਮਾਮਲਾ ਹੈ| ਪਟੀਸ਼ਨਰ ਨੇ ਆਪਣੇ ਵੱਲੋਂ ਕਿਹਾ ਸੀ ਕਿ ਸ਼੍ਰਾਈਨ ਬੋਰਡ ਨੂੰ ਤੈਅ ਕਰਨਾ ਚਾਹੀਦਾ ਕਿ ਕਿੰਨੇ ਲੋਕ ਦਰਸ਼ਨ ਕਰਨ ਆ ਸਕਦੇ ਹਨ| ਕੋਰਟ ਨੇ ਖੱਚਰ ਮਾਲਕਾਂ ਦੇ ਪੁਨਰਵਾਸ ਤੇ ਵੀ ਸੁਣਵਾਈ ਕੀਤੀ ਅਤੇ ਕਿਹਾ ਕਿ ਸਮੇਂ ਦੇ ਹਿਸਾਬ ਨਾਲ ਖੱਚਰਾ ਨੂੰ ਹਟਾਉਣਾ ਹੋਵੇਗਾ ਅਤੇ ਉਨ੍ਹਾਂ ਲਈ ਦੂਜਾ ਵਿਕਲਪ ਲੱਭਣਾ ਹੋਵੇਗਾ|
ਜ਼ਿਕਰਯੋਗ ਹੈ ਕਿ ਵੈਸ਼ਨੋ ਦੇਵੀ ਵਿੱਚ ਮੌਜੂਦਾ ਸਮੇਂ ਵਿੱਚ 4 ਹਜ਼ਾਰ ਤੋਂ ਜ਼ਿਆਦਾ ਖੱਚਰ ਹਨ, ਜੋ ਸ਼ਰਧਾਲੂਆਂ ਨੂੰ ਬਾਣ ਗੰਗਾ ਤੋਂ ਭਵਨ ਤੱਕ ਲੈ ਜਾਣ ਅਤੇ ਲਿਆਉਣ ਦਾ ਕੰਮ ਕਰਦੇ ਹਨ| ਕੋਰਟ ਨੇ ਕਿਹਾ ਕਿ ਇੰਨੀ ਗਿਣਤੀ ਵਿੱਚ ਖੱਚਰਾਂ ਨੂੰ ਥੋੜ੍ਹੀ ਦੇਰ ਲਈ ਵੀ ਨਹੀਂ ਹਟਾਇਆ ਜਾ ਸਕਦਾ ਹੈ, ਸਗੋਂ ਇਸ ਲਈ ਯੋਜਨਾ ਤਿਆਰ ਕਰਨ ਦੀ ਜ਼ਰੂਰਤ ਹੈ|
ਸ਼੍ਰਾਈਨ ਬੋਰਡ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਸੀ ਕਿ ਸਿਰਫ ਵੈਸ਼ਨੋ ਦੇਵੀ ਵਿੱਚ ਹੀ ਖੱਚਰਾਂ ਦੀ ਵਰਤੋਂ ਨਹੀਂ ਹੁੰਦੀ ਹੈ, ਸਗੋਂ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਵੀ ਇਨ੍ਹਾਂ ਤੋਂ ਕੰਮ ਵਿੱਚ ਲਿਆਇਆ ਜਾਂਦਾ ਹੈ| ਕੇਦਾਰਨਾਥ, ਉੱਤਰ ਪੂਰਬ ਅਤੇ ਮਨਾਲੀ ਸ਼ਿਮਲਾ ਵਿੱਚ ਵੀ ਇਨ੍ਹਾਂ ਨੂੰ ਕੰਮ ਵਿੱਚ ਲਿਆਇਆ ਜਾਂਦਾ ਹੈ ਅਤੇ ਸੈਨਾ ਵੀ ਆਪਣੇ ਸਾਮਾਨ ਨੂੰ ਢੋਹਣ ਵਿੱਚ ਇਨ੍ਹਾਂ ਤੋਂ ਕੰਮ ਲੈਂਦੀ ਹੈ|

Leave a Reply

Your email address will not be published. Required fields are marked *