ਅਧਿਆਪਕਾਂ ਤੇ ਕਲਰਕਾਂ ਨੇ ਆਪਣੀਆਂ ਡਿਗਰੀਆਂ ਫੂਕ ਕੇ ਬੇਅੰਤ ਸਿੰਘ ਦੇ ਪੋਤਰੇ ਦੀ ਡਿਗਰੀ ਤੇ ਚੜਾਏ ਫੁੱਲ

ਐਸ ਏ ਐਸ ਨਗਰ, 13 ਅਕਤੂਬਰ (ਸ.ਬ.) ਪੰਜਾਬ ਦੀਆਂ ਪੰਜ ਮੁਲਾਜਮ ਜਥੇਬੰਦੀਆਂ ਵਲੋਂ  ਆਪਣੀਆਂ ਮੰਗਾਂ ਦੇ ਹੱਕ ਵਿਚ ਅੱਜ  ਡੀ ਪੀ ਆਈ ਸੈਕੰਡਰੀ ਅਤੇ ਐਸ ਐਸ ਬੋਰਡ ਦੇ ਦਫਤਰਾਂ ਦਾ ਘਿਰਾਓ ਕੀਤਾ ਗਿਆ ਅਤੇ ਅਧੀਨ ਸੇਵਾਵਾਂ ਚੋਣ ਬੋਰਡ ਤੋਂ ਡੀ ਪੀ ਆਈ ਸੈਕੰਡਰੀ ਦੇ ਦਫਤਰ ਤਕ ਪੈਦਲ ਮਾਰਚ ਕੀਤਾ|  ਇਸ ਮੌਕੇ ਅਧਿਆਪਕਾਂ ਅਤੇ ਕਲਰਕਾਂ ਨੇ ਰਾਹਗੀਰਾਂ ਤੋਂ ਭੀਖ ਵੀ ਮੰਗੀ|
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ  ਉਹਨਾਂ ਨੇ ਵੀ ਸਾਬਕਾ ਮੁੱਖ ਮੰਤਰੀ  ਬੇਅੰਤ ਸਿੰਘ ਦੇ ਪੋਤੇ ਵਾਂਗ ਹੀ ਤਾਮਿਲਨਾਡੂ ਤੋਂ ਹੀ ਬੀ ਕਾਮ ਦੀਆਂ ਡਿਗਰੀਆਂ ਕੀਤੀਆਂ ਹਨ| ਪਰ  ਬੇਅੰਤ ਸਿੰਘ ਦੇ ਪੋਤਰੇ ਨੁੰ ਇਸ ਡਿਗਰੀ ਦੇ ਆਧਾਰ ਤੇ ਡੀ ਐਸ ਪੀ ਨਿਯੁਕਤ ਕਰ ਦਿਤਾ ਗਿਆ ਹੈ ਪਰ ਉਹਨਾਂ ਨੂੰ  ਰੈਗੂਲਰ ਨਹੀਂ ਕੀਤਾ ਜਾ ਰਿਹਾ| ਇਸ ਮੌਕੇ  ਉਹਨਾਂ ਨੇ ਬੇਅੰਤ ਸਿੰਘ ਦੇ ਪੋਤਰੇ ਗੁਰਇਕਬਾਲ ਸਿੰਘ ਦੀ ਡਿਗਰੀ ਨੂੰ ਫਰੇਮ ਕਰਵਾ ਕੇ ਉਸ ਉਪਰ ਫੁੱਲ ਚੜਾਏ ਅਤੇ ਆਪਣੀਆਂ ਡਿਗਰੀਆਂ ਸਾੜ ਦਿਤੀਆਂ|  ਇਸ ਮੌਕੇ ਗੁਰਿੰਦਰ ਸਿੰਘ, ਬਲਜਿੰਦਰ ਸਿੰਘ, ਪ੍ਰਭਜੋਤ ਸਿੰਘ, ਮੁਕੇਸ ਕੁਮਾਰ ਅਤੇ ਹੋਰ ਆਗੁਆਂ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *