ਅਧਿਆਪਕਾਂ ਵਲੋਂ ਰੋਸ ਰੈਲੀ 9 ਜੁਲਾਈ ਨੂੰ

ਚੰਡੀਗੜ੍ਹ, 7 ਜੁਲਾਈ (ਸ.ਬ.) ਜੁਆਇੰਟ ਕਮੇਟੀ ਆਫ ਟੀਚਰਜ ਯੂ ਟੀ ਚੰਡੀਗੜ੍ਹ ਵਲੋਂ 9 ਜੁਲਾਈ ਨੂੰ ਸੈਕਟਰ 25 ਦੇ ਰੈਲੀ ਗ੍ਰਾਊਡ ਵਿੱਚ ਰੈਲੀ ਕੀਤੀ ਜਾ ਰਹੀ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਸ੍ਰੀ ਭਾਗ ਸਿੰਘ ਕੈਰੋਂ ਨੇ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਦਸਵੀਂ ਦੇ ਨਤੀਜਿਆਂ ਦੇ ਆਉਣ ਤੋਂ ਬਾਅਦ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ ਅਤੇ ਅਧਿਆਪਕਾਂ ਨੂੰ ਮੁਅਤਲ ਕਰਨ ਦੇ ਵਿਰੁਧ ਰੋਸ ਵਜੋਂ ਇਹ ਰੈਲੀ ਕੀਤੀ ਜਾ ਰਹੀ ਹੈ| ਇਸ ਮੌਕੇ ਸੰਸਥਾ ਦੇ ਚੇਅਰਮੈਨ ਸਵਿੰਦਰ ਸਿੰਘ ਅਤੇ ਸੈਕਟਰੀ ਰਣਬੀਰ ਰਾਣਾ ਵੀ ਮੌਜੂਦ ਸਨ|

Leave a Reply

Your email address will not be published. Required fields are marked *