ਅਧਿਆਪਕ ਅਤੇ ਵਿਦਿਆਰਥੀਆਂ ਨੇ ਪੇਂਗੁਇਨ ਬਣਕੇ ਬਣਾਇਆ ਵਰਲਡ ਰਿਕਾਰਡ

ਵਾਸ਼ਿੰਗਟਨ , 1 ਨਵੰਬਰ (ਸ.ਬ.) ਓਹੀਓ ਦੀ ਇਕ ਯੂਨੀਵਰਸਿਟੀ ਵਿਚ ਇਕ-ਦੋ ਨਹੀਂ ਬਲਕਿ 972 ਪੇਂਗੁਇਨ ਨੇ ਇਕੱਠੇ ਹੋ ਕੇ ਵਰਲਡ ਰਿਕਾਰਡ ਬਣਾ ਦਿੱਤਾ| ਅਸਲ ਵਿਚ ਇਹ ਅਸਲੀ ਪੇਂਗੁਇਨ ਨਹੀਂ ਸਨ ਬਲਕਿ ਪੇਂਗੁਇਨ ਦੀ ਪੋਸ਼ਾਕ ਪਾਈ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਅਧਿਆਪਕ ਸਨ| ਇਹ ਮੌਕਾ ਸੀ ਓਹੀਓ ਦੀ ਯੰਗਸਟਾਊਨ ਸਟੇਟ ਯੂਨੀਵਰਸਿਟੀ ਦੀ 50ਵੀਂ ਵਰ੍ਹੇਗੰਢ ਦਾ| ਯੂਨੀਵਰਸਿਟੀ ਨੂੰ ਪੇਂਗੁਇਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ|
ਇਸ ਲਈ ਸਾਰਿਆਂ ਨੇ ਸਮਾਰੋਹ ਵਿਚ ਪੇਂਗੁਇਨ ਦੀ ਪੋਸ਼ਾਕ ਵਿਚ ਆਉਣ ਦੀ ਯੋਜਨਾ ਬਣਾਈ| ਜਦੋਂ ਵਿਦਿਆਰਥੀ, ਅਧਿਆਪਕ ਅਤੇ ਕੁਝ ਸਾਬਕਾ ਵਿਦਿਆਰਥੀ ਸਮਾਰੋਹ ਵਿਚ ਪਹੁੰਚੇ ਤਾਂ ਹਰ ਪਾਸੇ ਪੇਂਗੁਇਨ ਹੀ ਨਜ਼ਰ ਆ ਰਹੇ ਸਨ| ਇਨ੍ਹਾਂ ਦੀ ਗਿਣਤੀ ਲੱਗਭਗ 972 ਸੀ| ਇਕ ਸਥਾਨ ਤੇ ਇਕੱਠੇ ਪੇਂਗੁਇਨ ਦੇ ਪਹਿਰਾਵੇ ਵਿਚ ਲੋਕਾਂ ਦੀ ਇਸ ਗਿਣਤੀ ਨੇ ਵਰਲਡ ਰਿਕਾਰਡ ਬਣਾਇਆ|

Leave a Reply

Your email address will not be published. Required fields are marked *