ਅਧਿਆਪਕ ਦਿਵਸ ਮਨਾਇਆ

ਖਰੜ, 5 ਸਤੰਬਰ (ਸ.ਬ.) ਭਾਰਤ ਵਿਕਾਸ ਪ੍ਰੀਸ਼ਦ ਖਰੜ ਵਲੋਂ ਅਧਿਆਪਕ ਦਿਵਸ ਮੌਕੇ ਐਨੀਸ ਸਕੂਲ ਵਿੱਚ ਸਮਾਗਮ ਕਰਵਾਇਆ ਗਿਆ| ਇਸ ਮੌਕੇ ਮੁੱਖ ਮਹਿਮਾਨ ਸ੍ਰੀ ਵਿਜੇ ਸਿੰਘ ਨੱਡਾ ਸਹਿ ਸੰਗਠਨ ਮੰਤਰੀ ਵਿਦਿਆ ਭਾਰਤੀ ਉਤਰ ਖੇਤਰ ਸਨ, ਜਿਹਨਾਂ ਨੇ ਬਚਿਆਂ ਨੂੰ ਸਵਾਮੀ ਵਿਵੇਕਾਨੰਦ ਦੀ ਜੀਵਨੀ ਬਾਰੇ ਜਾਣਕਾਰੀ ਦਿੱਤੀ|
ਪ੍ਰੀਸ਼ਦ ਦੇ ਬੁਲਾਰੇ ਨੇ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਜਿਲ੍ਹਾ ਮੁਹਾਲੀ ਦੇ ਸਕੱਤਰ ਵਿਜੇ ਧਵਨ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਖਰੜ ਦੇ 8 ਸਕੂਲਾਂ ਨੇ ਹਿੱਸਾ ਲਿਆ| ਇਸ ਮੌਕੇ ਸਾਰੇ ਸਕੂਲਾਂ ਦੇ ਇੱਕ ਇੱਕ ਚੰਗਾ ਅਧਿਆਪਕ ਅਤੇ ਇੱਕ ਇੱਕ ਚੰਗੇ ਵਿਦਿਆਰਥੀ ਨੂੰ ਸਨਮਾਨਿਤ ਕੀਤਾ ਗਿਆ|
ਭਾਰਤ ਵਿਕਾਸ ਪ੍ਰੀਸ਼ਦ ਖਰੜ ਦੀ ਮਹਿਲਾ ਵਿੰਗ ਪ੍ਰਧਾਨ ਡਾ. ਪ੍ਰਤਿਭਾ ਮਿਸ਼ਰਾ ਨੇ ਇਸ ਮੌਕੇ ਕਿਹਾ ਕਿ ਸਾਡੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਹੀ ਮਹੱਤਵ ਹੁੰਦਾ ਹੈ| ਇਕ ਚੰਗਾ ਵਿਅਕਤੀ ਨਿਰਮਾਣ ਅਤੇ ਸਾਡੇ ਚੰਗੇ ਭਵਿੱਖ ਲਈ ਸਾਡੇ ਅਧਿਆਪਕ ਦਾ ਹੀ ਹੱਥ ਹੁੰਦਾ ਹੈ| ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਖਰੜ ਦੇ ਪ੍ਰਧਾਨ ਵਿਸ਼ਨੂੰ ਮਿੱਤਲ, ਵਿਕਾਸ ਸਿੰਗਲਾ, ਡਾ ਅਜੇ ਗਾਂਧੀ, ਮਨਿੰਦਰ ਪਾਲ ਅਰੋੜਾ, ਵਿਜੇ ਅਗਰਵਾਲ, ਕਿਰਪਾਲ ਕੌਰ, ਸੰਤੋਸ਼ ਧਵਨ, ਰਜਿੰਦਰ ਅਰੋੜਾ ਵੀ ਮੌਜੂਦ ਸਨ|

Leave a Reply

Your email address will not be published. Required fields are marked *