ਅਧਿਆਪਕ ਦਿਵਸ ਮੌਕੇ 12 ਅਧਿਆਪਕਾਂ ਨੂੰ ਸਨਮਾਨਿਤ ਕੀਤਾ

ਐਸ ਏ ਐਸ ਨਗਰ, 5 ਸਤੰਬਰ (ਸ.ਬ.) ਲਾਇਨਜ ਕਲੱਬ ਮੁਹਾਲੀ ਵਲੋਂ ਸਂੈਟ ਸੋਲਜਰ ਸਕੂਲ ਮੁਹਾਲੀ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ| ਜਿਸ ਵਿੱਚ ਮੁਹਾਲੀ ਦੇ 12 ਅਧਿਆਪਕਾਂ ਨ ੂੰ ਸਨਮਾਨਿਤ ਕੀਤਾ ਗਿਆ| ਇਸ ਮੌਕੇ ਅਧਿਆਪਕਾਂ ਨੂੰ ਸਨਮਾਨ ਚਿੰਨ ਅਤੇ ਸਰਟੀਫਿਕੇਟ ਦਿਤੇ ਗਏ| ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ|
ਇਸ ਮੌਕੇ ਲਾਇਨਜ ਕਲੱਬ ਮੁਹਾਲੀ ਦੇ ਬਾਨੀ ਪ੍ਰਧਾਨ ਸ ਅਮਰੀਕ ਸਿੰਘ ਮੁਹਾਲੀ, ਪ੍ਰਧਾਨ ਹਰਪ੍ਰੀਤ ਸਿੰਘ, ਸਕੱਤਰ ਜਸਵਿੰਦਰ ਸਿੰਘ, ਜੋਗਿੰਦਰ ਸਿੰਘ, ਨਰਿੰਦਰ ਸਿੰਘ ਦਾਲਮ, ਰਾਕੇਸ਼ ਗਰਗ, ਸੈਂਟ ਸੋਲਜਰ ਕਾਨਵਂੈਟ ਸਕੂਲ ਦੇ ਚੇਅਰਮੈਨ ਸ ਕੁਲਦੀਪ ਸਿੰਘ ਬਰਾੜ ਅਤੇ ਸਨਮਾਨਿਤ ਕੀਤੇ ਗਏ ਅਧਿਆਪਕ ਭੁਪਿੰਦਰ ਕੌਰ, ਸਰਬਜੀਤ ਕੌਰ, ਰਜਨੀ ਸ਼ਰਮਾ, ਰੇਣੂਕਾ ਸ਼ਰਮਾ, ਅੰਜੂ ਬਾਲਾ, ਦੀਪ ਸੂਦ, ਮੁਖ ਅਧਿਆਪਕਾ ਸ੍ਰੀਮਤੀ ਅਮਰੀਤ ਕਲਸੀ, ਪ੍ਰਿੰਸੀਪਲ ਅੰਜਲੀ ਸ਼ਰਮਾ ਵੀ ਮੌਜੂਦ ਸਨ|

Leave a Reply

Your email address will not be published. Required fields are marked *