ਅਧਿਕਾਰਤ ਪੰਚ ਦੀ ਚੋਣ ਲਈ ਮੀਟਿੰਗ ਇਕ ਹਫਤੇ ਬਾਅਦ ਕਰਨ ਦੀ ਮੰਗ


ਖਰੜ, 21 ਅਕਤੂਬਰ (ਸ਼ਮਿੰਦਰ ਸਿੰਘ) ਗ੍ਰਾਮ ਪੰਚਾਇਤ ਪਿੰਡ ਦੁਰਾਲੀ ਬਲਾਕ ਖਰੜ ਦੇ ਪੰਚ ਜਸਵੰਤ ਸਿੰਘ ਅਤੇ ਪੰਚ ਹਰਵਿੰਦਰ ਸਿੰਘ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਅਧਿਕਾਰਤ ਪੰਚ ਦੀ ਚੋਣ ਸਬੰਧੀ ਮੀਟਿੰਗ ਇੱਕ ਹਫਤੇ ਬਾਅਦ ਮੁੜ ਰੱਖੀ ਜਾਵੇ| 
ਆਪਣੇ ਪੱਤਰ ਵਿਚ ਦੋਵਾਂ ਪੰਚਾਂ ਨੇ ਲਿਖਿਆ ਹੈ ਕਿ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵਲੋਂ ਹਵਾਲਾ ਅਧੀਨ ਪੱਤਰ ਜਾਰੀ ਰਕਕੇ ਗ੍ਰਾਮ ਪੰਚਾਇਤ ਦੁਰਾਲੀ ਦੇ ਸਰਪੰਚ ਸ੍ਰੀਮਤੀ ਸੁਖਵੀਰ ਕੌਰ, ਪੰਚ ਗੁਰਪ੍ਰੀਤ ਸਿੰਘ ਅਤੇ ਪੰਚ ਸ੍ਰੀਮਤੀ ਕਰਮਜੀਤ ਕੌਰ ਨੂੰ ਮੁਅਤਲ ਕਰ ਦਿਤਾ ਹੈ|  ਇਸ ਲਈ ਕੰਮ ਕਾਜ ਚਲਾਉਣ ਲਈ ਅਧਿਕਾਰਤ ਪੰਚ ਦੀ ਚੋਣ ਸਬੰਧੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਖਰੜ ਵਲੋਂ 20 ਅਕਤੂਬਰ ਨੂੰ ਮੀਟਿੰਗ ਕੀਤੀ ਗਈ ਪਰ ਮੀਟਿੰਗ ਬਾਰੇ ਜਾਣਕਾਰੀ ਉਹਨਾਂ ਨੂੰ 20 ਅਕਤੂਬਰ ਨੂੰ ਮਿਲੀ ਜਿਸ ਕਰਕੇ ਉਹ ਇਸ ਮੀਟਿੰਗ ਵਿਚ ਪਹੁੰਚ ਨਹੀਂ           ਸਕੇ| 
ਪੱਤਰ ਵਿਚ ਉਹਨਾਂ ਮੰਗ ਕੀਤੀ ਹੈ ਕਿ ਅਧਿਕਾਰਤ ਪੰਚ ਦੀ ਚੋਣ ਲਈ ਮੀਟਿੰਗ ਇਕ ਹਫਤੇ ਬਾਅਦ ਮੁੜ ਬੁਲਾਈ ਜਾਵੇ ਅਤੇ ਮੀਟਿੰਗ ਤੋਂ 7 ਦਿਨ ਪਹਿਲਾਂ ਉਹਨਾਂ ਨੂੰ ਸੂਚਿਤ ਕੀਤਾ ਜਾਵੇ ਤਾਂ ਕਿ ਉਹ ਮੀਟਿੰਗ ਵਿਚ ਹਿਸਾ ਲੈ ਸਕਣ| 

Leave a Reply

Your email address will not be published. Required fields are marked *