ਅਨਏਡਿਡ ਕਾਲਜਾਂ ਨੂੰ ਰੈਗੁਲੇਟਰੀ ਬਾਡੀ ਦੇ ਦਾਇਰੇ ਵਿੱਚੋਂ ਕੱਢਣ ਦੀ ਮੰਗ ਕੀਤੀ

ਐਸ ਏ ਐਸ ਨਗਰ, 13 ਜੂਨ (ਸ.ਬ.) 13 ਵੱਖ-ਵੱਖ  ਐਸੋਸੀਏਸ਼ਨਾਂ ਦੀ ਸੰਯੁਕਤ ਕਮੇਟੀ ਜੁਆਇੰਟ ਐਕਸ਼ਨ ਕਮੇਟੀ (ਜੈਕ)  ਦਾ ਇੱਕ ਵਫਦ ਤਕਨੀਕੀ  ਸਿੱਖਿਆ ਮੰਤਰੀ, ਸ਼੍ਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ ਅਤੇ ਉਹਨਾਂ ਨੂੰ ਇੱਕ ਮੈਮੋਰੰਡਮ ਦਿੱਤਾ|
ਇਸ ਮੌਕੇ ਪੰਜਾਬ  ਅਨਏਡਿਡ ਕਾਲਜ ਐਸੋਸੀਏਸ਼ਨ (ਪੁੱਕਾ) ਦੇ ਪ੍ਰਧਾਨ ਅਤੇ ਜੈਕ ਦੇ ਬੁਲਾਰੇ ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਇਹ ਕਾਲਜ ਪਹਿਲਾਂ ਤੋ ਹੀ ਸਟੇਟ ਯੂਨੀਵਰਸਿਟੀ, ਪੰਜਾਬ ਸਰਕਾਰ, ਰਾਜ ਸਰਕਾਰ,  ਸੈਂਟ੍ਰਲ ਰੈਗੁਲੇਟਰੀ ਬਾੱਡੀ ਆਦਿ ਦੇ ਦਾਇਰੇ ਵਿੱਚ ਆਉਂਦੇ ਹਨ| ਜੇਕਰ ਇਹਨਾਂ ਕਾਲਜਾਂ ਨੂੰ ਰੈਗੁਲੇਟਰੀ ਬਾਡੀ ਦੇ ਦਾਇਰੇ ਵਿੱਚ ਲਿਆਇਆ  ਜਾਵੇਗਾ ਤਾਂ ਇਹ ਨਿਆਮਕ ਢਾਂਚੇ ਵਿੱਚ ਅੋਵਰਲੈਪਿੰਗ ਲਈ ਪ੍ਰੇਰਿਤ ਕਰੇਗਾ ਅਤੇ ਉਲਝਣ ਦੀ ਸਥਿਤੀ ਪੈਦਾ ਕਰੇਗਾ|
ਕਟਾਰੀਆ ਨੇ ਦੱਸਿਆ ਕਿ  ਰੈਗੁਲੇਟਰੀ ਬਾਡੀ ਦੀ ਜਰੂਰਤ  ਪ੍ਰਾਈਵੇਟ ਯੂਨੀਵਰਸਿਟੀਆਂ ਦੇ ਲਈ ਹੁੰਦੀ ਹੈ ਨਾ ਕਿ ਕਾਲਜਾਂ ਲਈ| ਅਕਾਲੀ ਸਰਕਾਰ ਨੇ ਕਈ ਵਾਰ ਵਿਧਾਨ-ਸਭਾ ਵਿੱਚ ਰੇਗੁਲੇਟਰੀ ਬਾਡੀ ਬਣਾਉਣ ਦੀ ਘੌਸ਼ਣਾ ਕੀਤੀ ਸੀ, ਪਰੰਤੂ ਉਹ ਇਸ ਨੂੰ ਬਣਾ ਨਹੀ ਸਕੇ|
ਪੁੱਕਾ ਦੇ ਸੀਨੀਅਰ ਮੀਤ ਪ੍ਰਧਾਨ  ਐਡਵੋਕੇਟ ਅਮਿਤ ਸ਼ਰਮਾ ਨੇ ਬੋਲਦੇ ਹੋਏ ਕਿਹਾ ਕਿ ਪ੍ਰਾਈਵੇਟ ਯੂਨੀਵਰਸਿਟੀਆਂ ਦੀਆਂ ਸੀਟਾਂ ਦੀ ਗਿਣਤੀ, ਦਾਖਿਲਿਆਂ, ਫਰੀ ਸਟਰਕਚਰ, ਪਾਠਕ੍ਰਮ ਅਤੇ ਪ੍ਰੀਖਿਆਵਾਂ ਤੇ ਸਰਕਾਰ ਦਾ ਕੋਈ ਕੰਟਰੋਲ ਨਹੀ ਹੈ| ਸ਼ਰਮਾ ਨੇ ਕਿਹਾ ਕਿ ਜੇ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਗਿਣਤੀ ਤਹਿ ਹੋ ਜਾਂਦੀ ਹੈ ਤਾਂ ਇਸ ਨਾਲ ਪੰਜਾਬ ਦੇ ਛੋਟੇ  ਅਨਏਡਿਡ ਕਾਲਜਾਂ ਨੂੰ ਨਵਾਂ ਜੀਵਨ ਮਿਲੇਗਾ|
ਇਸ ਮੀਟਿੰਗ ਵਿੱਚ ਸ਼੍ਰੀ ਮਨਜੀਤ ਸਿੰਘ, ਵਾਈਸ ਪ੍ਰੈਜ਼ੀਡੈਂਟ, ਪੁਟੀਆ; ਸ਼੍ਰੀ ਰਮਨ ਭੱਲਾ (ਸਾਬਕਾ ਮੰਤਰੀ, ਪੰਜਾਬ); ਸ: ਰਜਿੰਦਰ ਧਨੋਵਾ, ਪੋਲੀਟੈਕਨਿਕ                ਐਸੋਸੀਏਸ਼ਨ;  ਸੀ ਏ ਮਨਮੋਹਨ ਗਰਗ (ਗੁਰੂਕੁੱਲ  ਵਿਦਿਆਪੀਠ, ਬਨੂੰੜ); ਸ਼੍ਰੀ ਗੁਰਮੀਤ ਧਾਲੀਵਾਲ ( ਬਾਬਾ ਫਰੀਦ, ਬਠਿੰਡਾ); ਸ਼੍ਰੀ ਹਾਕਮ ਜਵਾਂਡਾਂ (ਭਾਈ ਗੁਰਦਾਸ ਗਰੁੱਪ, ਸੰਗਰੂਰ); ਸੀ ਏ ਰੇਨੂੰ ਅਰੋੜਾ (ਸਵਾਮੀ ਪਰਮਾਨੰਦ , ਲਾਲੜੂ); ਸ਼੍ਰੀ ਮੌਂਟੀ ਗਰਗ (ਕੇਸੀਟੀ, ਫਤਿਹਗੜ ਸਾਹਿਬ); ਸ਼੍ਰੀ ਚੈਰੀ ਗੋਇਲ (ਵਿਦਿਆਰਤਨ ਲਹਿਰਾਗਾਗਾ); ਸ: ਗੁਰਕਿਰਤ ਸਿੰਘ (ਗੁਲਜਾਰ ਗਰੁੱਪ, ਲੁਧਿਆਣਾ); ਸ਼੍ਰੀ ਮਾਨਵ ਧਵਨ (ਪੀਜੀਸੀ , ਲਾਲੜੂ); ਸ਼੍ਰੀ ਹਰਿੰਦਰ ਕਾਂਡਾਂ (ਕਿਊਸਟ ਗਰੁੱਪ) ਆਦਿ ਵੀ ਮੌਜੂਦ ਸਨ|

Leave a Reply

Your email address will not be published. Required fields are marked *