ਅਨਾਥ ਬੱਚਿਆਂ ਨੂੰ ਕਪੜੇ ਵੰਡੇ

ਐਸ ਏ ਐਸ ਨਗਰ, 2 ਜਨਵਰੀ (ਸ.ਬ.) ਗੁਰਦੁਆਰਾ ਸ੍ਰੀ ਸਿੰਘ ਸਭਾ ਸੈਕਟਰ 78 ਦੀ ਕਮੇਟੀ ਵਲੋਂ ਗੁਰ ਆਸਰਾ ਟਰੱਸਟ ਦੇ ਅਨਾਥ ਬੱਚਿਆਂ ਨੂੰ ਕਪੜੇ ਵੰਡੇ ਗਏ| ਇਸ ਸਬੰਧੀ ਜਾਣਕਾਰੀ ਦਿੰਦਿਆਂ ਓਪਰੋਕਤ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰ. ਸਰਬਜੀਤ ਸਿੰਘ ਨ ੇਦੱਸਿਆ ਕਿ ਇਸ ਗੁਰਦੁਆਰਾ ਕਮੇਟੀ ਵਲੋਂ ਸਸਤੇ ਰੇਟਾਂ ਤੇ ਲੈਬਾਰਟਰੀ ਦੇ ਟੈਸਟ ਕਰਵਾਏ ਜਾਂਦੇ ਹਨ ਅਤੇ ਗਰੀਬ ਬੱਚਿਆਂ ਦੀ ਪੜਾਈ ਲਿਖਾਈ ਦਾ ਸਮਾਨ ਵੀ ਵੰਡਿਆ ਜਾਂਦਾ ਹੈ| ਜਲਦੀ ਹੀ ਦੰਦਾਂ ਦਾ ਸਸਤੇ ਰੇਟਾਂ ਉਪਰ ਇਲਾਜ ਵੀ ਸ਼ੁਰੂ ਕਰਵਾਇਆ ਜਾ ਰਿਹਾ ਹੈ| ਇਸ ਮੌਕੇ ਗੁਰਦੁਆਰਾ ਕਮੇਟੀ ਦੇ ਚੇਅਰਮੈਨ ਸ੍ਰ. ਭੁਪਿੰਦਰ ਸਿੰਘ ਸੋਮਲ, ਮੁੱਖ ਸੇਵਾਦਾਰ ਬਾਬਾ ਸੇਵਾ ਸਿੰਘ, ਹਰਨੂਰ ਸਿੰਘ ਸੋਮਲ ਵੀ ਮੌਜੂਦ ਸਨ|

Leave a Reply

Your email address will not be published. Required fields are marked *