ਅਨੁਰਾਗ ਠਾਕੁਰ ਨੇ ਮੁੱਖ ਮੰਤਰੀ ਵੀਰਭੱਦਰ ਤੇ ਕੱਸਿਆ ਨਿਸ਼ਾਨਾ

ਹਮੀਰਪੁਰ, 5 ਅਕਤੂਬਰ (ਸ.ਬ.) ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਾਂਗਰਸ ਤੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਮੁੱਖ ਮੰਤਰੀ ਵੀਰਭੱਦਰ ਸਿੰਘ ਤੋਂ ਲੈ ਕੇ ਕਾਂਗਰਸ ਦੇ ਕਈ ਨੇਤਾ ਜ਼ਮਾਨਤ ਤੇ ਚੱਲ ਰਹੇ ਹਨ| ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ    ਪ੍ਰਦੇਸ਼ ਦਾ ਨਾਮ ਪੂਰੀ ਦੁਨੀਆ ਵਿੱਚ ਬਦਨਾਮ ਕਰ ਦਿੱਤਾ ਹੈ, ਇਸ ਲਈ ਪ੍ਰਦੇਸ਼ ਦੀ ਜਨਤਾ ਹੁਣ ਜਮਾਨਤ ਤੇ ਚੱਲ ਰਹੇ ਮੁੱਖ ਮੰਤਰੀ ਨੂੰ ਅਹੁੱਦੇ ਤੋਂ ਮੁਕਤ ਕਰਨਾ ਚਾਹੁੰਦੀ ਹੈ| ਉਨ੍ਹਾਂ ਨੇ ਕਿਹਾ ਹੈ ਕਿ ਪ੍ਰਦੇਸ਼ ਦੀ ਜਨਤਾ ਚਾਹੁੰਦੀ ਹੈ ਕਿ ਵੀਰਭੱਦਰ ਸਿੰਘ ਨੂੰ ਜ਼ਮਾਨਤ ਲੈਣ ਦੀ ਕਿਉਂ ਜ਼ਰੂਰਤ ਪਈ| ਉਨ੍ਹਾਂ ਨੇ ਕਿਹਾ ਹੈ ਕਿ ਇਕ ਪਾਸੇ ਵੀਰਭੱਦਰ ਸਿੰਘ ਖੁਦ ਨੂੰ ਰਾਜਾ ਦੱਸਦੇ ਹਨ ਅਤੇ ਦੂਜੇ ਪਾਸੇ ਉਹ ਹੀ ਰਾਜਾ ਆਪਣੀ ਪ੍ਰਜਾ ਨੂੰ ਲੁੱਟਣ ਤੇ ਲੱਗਿਆ ਹੈ, ਜਿਸ ਕਰਕੇ ਹੁਣ ਉਸ ਨੂੰ ਜ਼ਮਾਨਤ ਲੈਣੀ ਪਈ ਹੈ| ਨਾਲ ਹੀ ਉਨ੍ਹਾਂ ਨੇ ਇਸ ਗੱਲ ਨੂੰ ਦੁਹਰਾਇਆ ਕਿ ਜਿੱਥੇ-ਜਿੱਥੇ ਰਾਹੁਲ ਗਾਂਧੀ ਦੇ ਪੈਰ ਪਏ, ਉਥੇ ਕਮਲ ਦਾ ਫੁੱਲ ਖਿੱਲਿਆ ਹੈ ਤਾਂ ਹਿਮਾਚਲ ਵਿੱਚ ਉਨ੍ਹਾਂ ਦਾ ਸਵਾਗਤ ਹੈ| ਉਦਯੋਗਾਂ ਦੇ ਯੋਜਨਾਂ ਤੇ ਸੰਸਦ ਨੇ ਕਿਹਾ ਹੈ ਕਿ ਜਦੋਂ ਪ੍ਰਦੇਸ਼ ਸਰਕਾਰ ਭ੍ਰਿਸ਼ਟਾਚਾਰ ਨਾਲ ਵਪਾਰੀ ਨੂੰ ਤੰਗ ਕਰਦੀ ਹੈ ਤਾਂ ਵਪਾਰੀ ਮਜ਼ਬੂਰ ਹੋ ਜਾਂਦਾ ਹੈ ਪਰ ਮੋਦੀ ਸਰਕਾਰ ਨੇ ਹਿਮਾਚਲ ਪ੍ਰਦੇਸ਼ ਨੂੰ ਕਰਾਂ ਵਿੱਚ ਰਾਹਤ ਪ੍ਰਦਾਨ ਕੀਤੀ ਹੈ|

Leave a Reply

Your email address will not be published. Required fields are marked *