ਅਨੰਤਨਾਗ ਵਿੱਚ ਪੁਲੀਸ ਪਾਰਟੀ ਤੇ ਅੱਤਵਾਦੀ ਹਮਲਾ, 1 ਜ਼ਖਮੀ

ਸ਼੍ਰੀਨਗਰ, 10 ਨਵੰਬਰ (ਸ.ਬ.) ਅੱਤਵਾਦੀਆਂ ਵੱਲੋਂ ਅਨੰਤਨਾਗ ਵਿੱਚ ਪੁਲੀਸ ਪਾਰਟੀ ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ| ਹਮਲਾ ਮੇਨ ਟਾਊਨ ਸਥਿਤ ਡੀ. ਸੀ. ਆਫਿਸ ਨਜ਼ਦੀਕ ਹੋਇਆ ਹੈ| ਇਸ ਗੋਲੀਬਾਰੀ ਵਿੱਚ ਇਕ ਐਸ.ਪੀ.ਓ. ਜ਼ਖਮੀ ਹੋ ਗਿਆ ਹੈ| ਉਸ ਨੂੰ ਸ਼੍ਰੀਨਗਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ| ਜ਼ਖਮੀ ਦੀ ਪਛਾਣ ਐਸ.ਪੀ.ਓ. ਰਮਬੀਰ ਸਿੰਘ ਦੇ ਰੂਪ ਵਿੱਚ ਹੋਈ ਹੈ|
ਇਲਾਕੇ ਨੂੰ ਸੁਰੱਖਿਆ ਫੋਰਸ ਨੇ ਘੇਰ ਲਿਆ ਹੈ ਅਤੇ ਪੂਰੇ ਇਲਾਕੇ ਵਿੱਚ ਤਲਾਸ਼ੀ ਲਈ ਜਾ ਰਹੀ ਹੈ| ਮਿਲੀ ਜਾਣਕਾਰੀ ਅਨੁਸਾਰ ਜਦੋਂ ਹਮਲਾ ਹੋਇਆ ਤਾਂ ਉਸ ਸਮੇਂ ਐਸ.ਪੀ.ਓ. ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ ਸੀ|

Leave a Reply

Your email address will not be published. Required fields are marked *