ਅਨੰਤਨਾਗ ਵਿੱਚ ਸੁਰੱਖਿਆ ਦਸਤਿਆਂ ਵਲੋਂ ਤਿੰਨ ਅੱਤਵਾਦੀ ਹਲਾਕ

ਜੰਮੂ-ਕਸ਼ਮੀਰ, 12 ਮਾਰਚ (ਸ.ਬ.) ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ ਵਿਚ ਸੁਰੱਖਿਆ ਫੋਰਸ ਦੇ ਨਾਲ ਮੁਕਾਬਲੇ ਵਿੱਚ ਤਿੰਨ ਅੱਤਵਾਦੀ ਮਾਰੇ ਗਏ| ਅੱਤਵਾਦੀ ਅਤੇ ਸੁਰੱਖਿਆ ਫੋਰਸ ਵਿਚ ਇਹ ਮੁਕਬਲਾ ਅੱਜ ਸਵੇਰ ਨੂੰ ਹੋਇਆ| ਅਧਿਕਾਰੀਆਂ ਅਨੁਸਾਰ ਖੇਤਰ ਵਿਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ ਤੇ ਨੈਸ਼ਨਲ ਰਾਈਫਲਜ਼, ਜੰਮੂ-ਕਸ਼ਮੀਰ ਪੁਲੀਸ ਦੀ ਵਿਸ਼ੇਸ਼ ਟੀਮ ਅਤੇ ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਅਨੰਤਨਾਗ ਜ਼ਿਲੇ ਦੇ ਹਕੂਰਾ ਵਿਚ ਅੱਜ ਸਵੇਰੇ ਇਕ ਇਕ ਸਾਂਝੇ ਤਲਾਸ਼ੀ ਮੁਹਿੰਮ ਦੀ ਸ਼ੁਰੂਆਤ ਕੀਤੀ|
ਸੁਰੱਖਿਆ ਫੋਰਸ ਜਿਸ ਸਮੇਂ ਪਿੰਡ ਦੇ ਇਕ ਖਾਸ ਖੇਤਰ ਵਲ ਵਧ ਰਹੀ ਸੀ ਤਾਂ ਅੱਤਵਾਦੀਆਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ| ਇਸਦੇ ਜਵਾਬ ਵਿਚ ਸੁਰੱਖਿਆ ਫੋਰਸ ਨੇ ਵੀ ਕਾਰਵਾਈ ਕਰਦੇ ਹੋਏ ਤਿੰਨ ਅੱਤਵਾਦੀਆਂ ਨੂੰ ਮਾਰ ਸੁੱਟਿਆ| ਅਧਿਕਾਰੀਆਂ ਨੇ ਦੱਸਿਆ ਕਿ ਮਾਰੇ ਗਏ ਤਿੰਨ ਅੱਤਵਾਦੀਆਂ ਵਿੱਚੋਂ ਦੋ ਸਥਾਨਕ ਅਤੇ ਇਕ ਵਿਦੇਸ਼ੀ ਹੈ| ਇਨ੍ਹਾਂ ਕੋਲੋਂ ਵੱਡੀ ਗਿਣਤੀ ਵਿਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ|
ਇਸ ਦੌਰਾਨ ਇਲਾਕੇ ਦੀ ਸਥਿਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਅਨੰਤਨਾਗ ਜ਼ਿਲੇ ਵਿਚ ਮੋਬਾਈਲ ਇੰਟਰਨੈਟ ਸੇਵਾ ਨੂੰ ਮੁਅੱਤਲ ਕਰ ਦਿੱਤਾ ਹੈ| ਇਸੇ ਦੌਰਾਨ ਸੁਰੱਖਿਆ ਕਾਰਨ ਘਾਟੀ ਵਿੱਚ ਟ੍ਰੇਨ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ| ਘਾਟੀ ਨੂੰ ਦੇਸ਼ ਦੇ ਵਿਸ਼ੇਸ਼ ਇਲਾਕਿਆਂ ਨਾਲ ਜੋੜਨ ਵਾਲਾ ਰਾਸ਼ਟਰੀ ਰਾਜਮਾਰਗ ਆਵਾਜਾਈ ਲਈ ਇਕ ਪਾਸੇ ਤੋਂ ਖੋਲ੍ਹਿਆ ਹੋਇਆ ਹੈ, ਜਿਸ ਨਾਲ ਜੂੰਮ ਤੋਂ ਸ਼੍ਰੀਨਗਰ ਲਈ ਜਾਣ ਵਾਲੇ ਵਾਹਨਾਂ ਦੀ ਆਵਾਜਾਈ ਜਾਰੀ ਹੈ| ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੁਲੀਸ ਨੇ ਘਾਟੀ ਵਿੱਚ ਟ੍ਰੇਨ ਸੇਵਾਵਾਂ ਦੇ ਸੰਬੰਧ ਵਿੱਚ ਅੱਜ ਤਾਜ਼ਾ ਅਡਵਾਇਜ਼ਰੀ(ਸਲਾਹ) ਜਾਰੀ ਕੀਤੀ ਸੀ, ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹ ਕਦਮ ਚੁੱਕਿਆ| ਜੰਮੂ ਖੇਤਰ ਦੇ ਬਨੀਆਲ ਤੋਂ ਸ਼੍ਰੀਨਗਰ ਲਈ ਰਵਾਨਾ ਹੋਈ ਟ੍ਰੇਨ ਨੂੰ ਅਨੰਤਪੁਰ ਵਿੱਚ ਰੋਕ ਦਿੱਤਾ ਗਿਆ ਸੀ| ਇਸੀ ਤਰ੍ਹਾਂ ਬਾਰਾਮੁਲਾ ਤੋਂ ਵੀ ਸ਼੍ਰੀਨਗਰ ਲਈ ਰਵਾਨਾ ਹੋਈ ਟਰੇਨ ਨੂੰ ਰੋਕ ਦਿੱਤਾ ਗਿਆ ਹੈ| ਉਨ੍ਹਾਂ ਨੇ ਦੱਸਿਆ ਕਿ ਬੜਗਾਮ-ਸ਼੍ਰੀਨਗਰ ਅਤੇ ਅਨੰਤਪੁਰਾ-ਕਾਜੀਗੁੰਡ ਅਤੇ ਬਨੀਹਾਲ ਵਿਚਕਾਰ ਟਰੇਨ ਨਹੀਂ ਚੱਲੇਗੀ | ਇਸੀ ਤਰ੍ਹਾਂ ਉਤਰ ਕਸ਼ੀਮਰ ਵਿੱਚ ਸ਼੍ਰੀਨਗਰ-ਬੜਗਾਮ ਅਤੇ ਬਾਰਾਮੁਲਾ ਵਿਚਕਾਰ ਟ੍ਰੇਨ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ|

Leave a Reply

Your email address will not be published. Required fields are marked *