ਅਨੰਤਨਾਗ ਜ਼ਿਲੇ ਵਿੱਚ ਭਿਆਨਕ ਅੱਗ ਕਾਰਨ ਕਰੋੜਾਂ ਦਾ ਨੁਕਸਾਨ

ਸ਼੍ਰੀਨਗਰ, 20 ਨਵੰਬਰ (ਸ.ਬ.) ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਲੱਗੀ ਭਿਆਨਕ ਅੱਗ ਵਿੱਚ ਕਰੋੜਾਂ ਦੀ ਜਾਇਦਾਦ ਸੜ ਕੇ ਸੁਆਹ ਹੋ ਗਈ| ਦੱਸਿਆ ਜਾ ਰਿਹਾ ਹੈ ਕਿ ਅੱਗ ਅੱਜ ਅਨੰਤਨਾਗ ਦੇ ਰੇਸ਼ੀ ਬਾਜ਼ਾਰ ਅਤੇ ਚੇਨੀ ਚੌਕ ਵਿੱਚ ਸਵੇਰੇ ਲੱਗੀ ਅਤੇ ਇਸ ਨੇ ਦੇਖਦੇ ਹੀ ਦੇਖਦੇ ਕਰੋੜ ਦੀ ਜਾਇਦਾਦ ਨੂੰ ਸੁਆਹ ਕਰ ਦਿੱਤਾ| ਅੱਗ ਬੁਝਾਉਣ ਲਈ ਫਾਇਰ ਬਿਗ੍ਰੇਡ ਦੀ ਕਰੀਬ ਦਰਜ਼ਨ ਭਰ ਗੱਡੀਆਂ ਮੌਕੇ ਤੇ ਪੁੱਜੀਆਂ ਅਤੇ ਚਾਰ ਘੰਟੇ ਦੀ ਮਿਹਨਤ ਦੇ ਬਾਅਦ ਅੱਗ ਤੇ ਕਾਬੂ ਪਾਇਆ|
ਸੂਤਰਾਂ ਮੁਤਾਬਕ ਅੱਗ ਵਿੱਚ ਦਰਜ਼ਨ ਭਰ ਇਮਾਰਤਾਂ ਅਤੇ ਦੁਕਾਨਾਂ ਸੜ ਗਈਆਂ| ਅੱਗ ਕਿਸ ਤਰ੍ਹਾਂ ਲੱਗੀ, ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ|

Leave a Reply

Your email address will not be published. Required fields are marked *