ਅਪਰਾਧਿਕ ਮਾਮਲਿਆਂ ਵਿੱਚ ਸ਼ਾਮਿਲ ਨੇਤਾਵਾਂ ਤੇ ਸਖਤੀ ਜਰੂਰੀ

ਸੁਪਰੀਮ ਕੋਰਟ ਲੰਬੇ ਸਮੇਂ ਤੋਂ ਰਾਜਨੀਤੀ ਨੂੰ ਮੁਲਜਮਾਂ ਅਤੇ ਭ੍ਰਿਸ਼ਟਾਚਾਰੀਆਂ ਤੋਂ ਮੁਕਤ ਕਰਨ ਦੀ ਦਿਸ਼ਾ ਵਿੱਚ ਸਰਗਰਮ ਹੈ| ਦੋ ਵੱਖ – ਵੱਖ ਪਟੀਸ਼ਨਾਂ ਉਤੇ ਵਿਚਾਰ ਕਰਦੇ ਹੋਏ ਉਸਨੇ ਅਜੇ ਜੋ ਆਦੇਸ਼ ਦਿੱਤਾ ਹੈ ਅਤੇ ਭਵਿੱਖ ਵਿੱਚ ਕੁੱਝ ਆਦੇਸ਼ ਦੇਣ ਦਾ ਸੰਕੇਤ ਦਿੱਤਾ ਹੈ, ਉਨ੍ਹਾਂ ਨੂੰ ਇਨ੍ਹਾਂ ਦਿਸ਼ਾਵਾਂ ਵਿੱਚ ਅੱਗੇ ਵਧਣ ਦਾ ਕਦਮ ਮੰਨਿਆ ਜਾਵੇਗਾ| ਆਪਣੇ ਆਦੇਸ਼ ਵਿੱਚ ਅਦਾਲਤ ਨੇ ਕੇਂਦਰ ਸਰਕਾਰ ਨੂੰ ਦਾਗੀ ਨੇਤਾਵਾਂ ਨਾਲ ਸਬੰਧਿਤ ਮੁਕੱਦਮਿਆਂ ਦੀ ਸੁਣਵਾਈ ਲਈ ਗਠਿਤ ਵਿਸ਼ੇਸ਼ ਅਦਾਲਤਾਂ ਦਾ ਵਿਸਤ੍ਰਿਤ ਬਿਊਰਾ ਪੇਸ਼ ਕਰਨ ਨੂੰ ਕਿਹਾ ਹੈ| ਸੁਪਰੀਮ ਕੋਰਟ ਨੇ ਪਿਛਲੇ ਸਾਲ14 ਦਸੰਬਰ ਨੂੰ ਰਾਜਨੀਤਿਕ ਆਦਮੀਆਂ ਦੀ ਮਿਲੀਭੁਗਤ ਵਾਲੇ ਮੁਕੱਦਮਿਆਂ ਦੀ ਸੁਣਵਾਈ ਲਈ 12 ਵਿਸ਼ੇਸ਼ ਅਦਾਲਤਾਂ ਗਠਿਤ ਕਰਨ ਅਤੇ ਇਹਨਾਂ ਵਿੱਚ ਇੱਕ ਮਾਰਚ ਤੋਂ ਕੰਮਕਾਜ ਯਕੀਨੀ ਕਰਨ ਦਾ ਨਿਰਦੇਸ਼ ਕੇਂਦਰ ਨੂੰ ਦਿੱਤਾ ਸੀ| ਇਸ ਉਤੇ ਕੀ ਕਾਰਵਾਈ ਕੀਤੀ ਗਈ ਇਸਦੀ ਜਾਣਕਾਰੀ ਦੇਸ਼ ਨੂੰ ਨਹੀਂ ਹੈ| ਹਾਲਾਂਕਿ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਜਿਨ੍ਹਾਂ ਨੇਤਾਵਾਂ ਉਤੇ ਮੁਕੱਦਮੇ ਚੱਲ ਰਹੇ ਹਨ, ਉਨ੍ਹਾਂ ਦਾ ਨਿਅਤ ਸਮੇਂ ਵਿੱਚ ਨਬੇੜਾ ਹੋ ਜਾਵੇ ਇਸਦੇ ਲਈ ਉਹ ਸੁਪਰੀਮ ਕੋਰਟ ਨੂੰ ਵਿਸ਼ੇਸ਼ ਅਦਾਲਤ ਗਠਿਤ ਕਰਨ ਦੀ ਅਪੀਲ ਕਰਣਗੇ| ਹੁਣ ਸਰਕਾਰ ਨੂੰ ਇਹ ਦੱਸਣਾ ਪਵੇਗਾ ਕਿ ਕਿੰਨੇ ਅਦਾਲਤ ਗਠਿਤ ਹੋਏ, ਕਿੰਨੇ ਮੁਕੱਦਮੇ ਉਨ੍ਹਾਂ ਵਿੱਚ ਮੁੰਤਕਿਲ ਹੋਏ ਅਤੇ ਉਨ੍ਹਾਂ ਮੁਕੱਦਮਿਆਂ ਦੀ ਹਾਲਤ ਕੀ ਹੈ? ਤਾਂ ਕੇਂਦਰ ਦੇ ਜਵਾਬ ਦੀ ਉਡੀਕ ਕਰਨੀ ਪਵੇਗੀ| ਇਸ ਤਰ੍ਹਾਂ, ਇੱਕ ਵੱਖ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਚੋਣ ਕਮਿਸ਼ਨ ਨੂੰ ਕਹਿ ਸਕਦਾ ਹੈ ਕਿ ਨੇਤਾ ਆਪਣੇ ਉਤੇ ਦਰਜ ਮਾਮਲੇ ਦਾ ਖੁਲਾਸਾ ਕਰਨ ਅਤੇ ਉਸਨੂੰ ਜਨਤਕ ਕਰ ਦਿੱਤਾ ਜਾਵੇ ਤਾਂ ਕਿ ਵੋਟਰਾਂ ਨੂੰ ਪਤਾ ਲੱਗ ਸਕੇ ਕਿ ਕਿਸ ਪਾਰਟੀ ਵਿੱਚ ਕਿੰਨੇ ਲੋਕ ਦੋਸ਼ੀ ਹਨ?
ਜਿਵੇਂ ਅਸੀਂ ਜਾਣਦੇ ਹਾਂ, ਚੋਣ ਕਮਿਸ਼ਨ ਨੇ ਇੱਕ ਸਹੁੰਪੱਤਰ ਦੀ ਵਿਵਸਥਾ ਪਹਿਲਾਂ ਤੋਂ ਕੀਤੀ ਹੋਈ ਹੈ, ਜਿਸ ਵਿੱਚ ਉਮੀਦਵਾਰ ਆਪਣੇ ਉਤੇ ਕਾਇਮ ਮੁਕੱਦਮਿਆਂ ਅਤੇ ਉਨ੍ਹਾਂ ਦੀਆਂ ਹਲਾਤਾਂ ਦਾ ਵੇਰਵਾ ਦਿੰਦੇ ਹਨ| ਜਾਹਿਰ ਹੈ, ਪਟੀਸ਼ਨ ਉਸ ਤੋਂ ਬਾਅਦ ਦੇ ਕਦਮ ਲਈ ਹੈ| ਮਤਲਬ ਹੁਣ ਪਾਰਟੀਆਂ ਦੇ ਸਾਰੇ ਨੇਤਾਵਾਂ ਨੂੰ ਆਪਣੇ ਉਤੇ ਚੱਲ ਰਹੇ ਮੁਕੱਦਮਿਆਂ ਦਾ ਵੇਰਵਾ ਦੇਣਾ ਪੈ ਸਕਦਾ ਹੈ ਤਾਂ ਕਿ ਲੋਕ ਸੱਚਾਈ ਜਾਣ ਕੇ ਉਨ੍ਹਾਂ ਪਾਰਟੀਆਂ ਬਾਰੇ ਮਤ ਬਣਾ ਸਕਣ| ਪਾਰਟੀਆਂ ਵਿੱਚ ਸਾਰੇ ਨੇਤਾ ਤਾਂ ਚੋਣ ਲੜਦੇ ਨਹੀਂ ਪਰੰਤੂ ਰਾਜਨੀਤੀ ਵਿੱਚ ਉਨ੍ਹਾਂ ਦੀ ਭੂਮਿਕਾ ਰਹਿੰਦੀ ਹੈ, ਇਸ ਲਈ ਅਜਿਹੇ ਵੇਰਵਿਆਂ ਦੀ ਲੋੜ ਹੈ| ਸੁਪਰੀਮ ਕੋਰਟ ਚੋਣ ਕਮਿਸ਼ਨ ਨੂੰ ਇਹ ਆਦੇਸ਼ ਦੇਣ ਉਤੇ ਵੀ ਵਿਚਾਰ ਕਰ ਰਹੀ ਹੈ ਕਿ ਉਹ ਰਾਜਨੀਤਿਕ ਦਲਾਂ ਨੂੰ ਨਿਰਦੇਸ਼ ਦੇਵੇ ਕਿ ਉਹ ਗੰਭੀਰ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਵਾਲਿਆਂ ਨੂੰ ਨਾ ਤਾਂ ਟਿਕਟ ਦੇਣ ਅਤੇ ਨਾ ਹੀ ਅਜਿਹੇ ਆਜਾਦ ਉਮੀਦਵਾਰਾਂ ਤੋਂ ਸਮਰਥਨ ਲੈਣ| ਜੇਕਰ ਅਜਿਹਾ ਹੋਇਆ ਤਾਂ ਇਸਦਾ ਪ੍ਰਭਾਵ ਰਾਜਨੀਤੀ ਉਤੇ ਨਿਰਸੰਦੇਹ ਪਵੇਗਾ|
ਯੋਗਰਾਜ

Leave a Reply

Your email address will not be published. Required fields are marked *