ਅਪਰਾਧ ਰੋਕਣ ਵਿੱਚ ਪੂਰੀ ਤਰ੍ਹਾਂ ਅਸਫਲ ਹੈ ਯੋਗੀ ਸਰਕਾਰ, ਕਾਬੂ ਤੋਂ ਬਾਹਰ ਹੋ ਗਏ ਹਨ ਅਪਰਾਧ : ਪ੍ਰਿਯੰਕ ਗਾਂਧੀ

ਨਵੀਂ ਦਿੱਲੀ, 1 ਅਗਸਤ (ਸ.ਬ.) ਕਾਂਗਰਸ ਦੀ ਉੱਤਰ ਪ੍ਰਦੇਸ਼ ਸਰਕਾਰ ਦੀ ਇੰਚਾਰਜ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੂਬੇ ਵਿੱਚ ਅਪਰਾਧ ਦੀਆਂ ਲਗਾਤਾਰ ਵਧ ਰਹੀਆਂ ਘਟਨਾਵਾਂ ਨੂੰ ਲੈ ਕੇ ਯੋਗੀ ਸਰਕਾਰ ਤੇ ਹਮਲਾ ਕੀਤਾ ਹੈ| ਪ੍ਰਿਯੰਕਾ ਨੇ ਕਿਹਾ ਕਿ ਅਪਰਾਧ ਦੀਆਂ ਵਾਰਦਾਤਾਂ ਤੇ ਰੋਕ ਲਗਾਉਣ ਵਿੱਚ ਉਹ ਅਸਫ਼ਲ ਸਾਬਤ ਹੋ ਰਹੀ ਹੈ| ਪ੍ਰਿਯੰਕਾ ਯੋਗੀ ਸਰਕਾਰ ਤੇ ਸੂਬੇ ਵਿੱਚ ਹੋ ਰਹੀਆਂ ਅਪਰਾਧਕ ਘਟਨਾਵਾਂ ਨੂੰ ਲੈ ਕੇ ਲਗਾਤਾਰ ਹਮਲਾ ਕਰ ਕੇ ਭਾਜਪਾ ਦੀ ਸਰਕਾਰ ਨੂੰ ਕਟਘਰੇ ਵਿੱਚ ਖੜ੍ਹਾ ਕਰ ਰਹੀ ਹੈ|
ਉਨ੍ਹਾਂ ਨੇ ਸੂਬਾ ਸਰਕਾਰ ਤੇ ਬੁਲੰਦਸ਼ਹਿਰ ਵਿੱਚ ਹੋਈ ਅਗਵਾ ਦੀ ਘਟਨਾ ਨੂੰ ਲੈ ਕੇ ਤਿੱਖਾ ਹਮਲਾ ਕੀਤਾ ਅਤੇ ਦੋਸ਼ ਲਗਾਇਆ ਕਿ ਉਹ ਅਪਰਾਧ ਰੋਕਣ ਵਿੱਚ ਨਾਕਾਮਯਾਬ ਸਾਬਤ ਹੋ ਰਹੀ ਹੈ| ਉਨ੍ਹਾਂ ਨੇ ਕਿਹਾ,”ਉੱਤਰ ਪ੍ਰਦੇਸ਼ ਵਿੱਚ ਜੰਗਲਰਾਜ ਫੈਲਦਾ ਜਾ ਰਿਹਾ ਹੈ| ਕ੍ਰਾਈਮ ਅਤੇ ਕੋਰੋਨਾ ਕੰਟਰੋਲ ਤੋਂ ਬਾਹਰ ਹੈ| ਬੁਲੰਦਸ਼ਹਿਰ ਵਿੱਚ ਸ਼੍ਰੀ ਧਰਮੇਂਦਰ ਚੌਧਰੀ ਜੀ ਨੂੰ 8 ਦਿਨ ਪਹਿਲਾਂ ਅਗਵਾ ਕੀਤਾ ਗਿਆ ਸੀ| ਕੱਲ  ਉਨ੍ਹਾਂ ਦੀ ਲਾਸ਼ ਮਿਲੀ| ਕਾਨਪੁਰ, ਗੋਰਖਪੁਰ, ਬੁਲੰਦਸ਼ਹਿਰ| ਹਰ ਘਟਨਾ ਵਿੱਚ ਕਾਨੂੰਨ ਵਿਵਸਥਾ ਦੀ ਸੁਸਤੀ ਹੈ ਅਤੇ ਜੰਗਲਰਾਜ ਦੇ ਲੱਛਣ ਹਨ| ਪਤਾ ਨਹੀਂ ਸਰਕਾਰ ਕਦੋਂ ਤੱਕ ਸੋਏਗੀ|”

Leave a Reply

Your email address will not be published. Required fields are marked *