ਅਪ੍ਰਵਾਸੀ ਮਹਿਲਾ ਦੀ ਬੱਚੀ ਦੀ ਮੌਤ, ਅਮਰੀਕੀ ਅਧਿਕਾਰੀਆਂ ਨੂੰ ਠਹਿਰਾਇਆ ਜ਼ਿੰਮੇਵਾਰ

ਵਾਸ਼ਿੰਗਟਨ, 29 ਅਗਸਤ (ਸ.ਬ.) ਅਮਰੀਕਾ ਵਿਚ ਸ਼ਰਣ ਮੰਗਣ ਵਾਲੀ ਗਵਾਟੇਮਾਲਾ ਦੀ ਇਕ ਮਹਿਲਾ ਨੇ ਅਮਰੀਕੀ ਅਧਿਕਾਰੀਆਂ ਵਿਰੁੱਧ ਆਪਣੀ ਬੇਟੀ ਦੀ ‘ਗਲਤ ਤਰੀਕੇ’ ਨਾਲ ਮੌਤ ਦਾ ਦਾਅਵਾ ਦਾਇਰ ਕੀਤਾ ਹੈ| ਬੱਚੀ ਦੀ ਮੌਤ ਅਮਰੀਕੀ ਇਮੀਗ੍ਰੇਸ਼ਨ ਪੁਲੀਸ ਵੱਲੋਂ ਹਿਰਾਸਤ ਵਿਚ ਲਏ ਜਾਣ ਦੇ 6 ਹਫਤੇ ਬਾਅਦ ਹੋ ਗਈ ਸੀ| ਮਹਿਲਾ ਨੇ ਅਟਾਰਨੀ ਨੂੰ ਇਹ ਜਾਣਕਾਰੀ ਦਿੱਤੀ| ਮੈਕਸੀਕੋ ਤੋਂ ਰਿਓ ਗ੍ਰੈਂਡ ਨਦੀ ਨੂੰ ਮਾਰਚ 2018 ਵਿਚ ਪਾਰ ਕਰਨ ਦੌਰਾਨ 20 ਸਾਲਾ ਯਾਜ਼ਮੀਨ ਜੁਆਰੇਜ਼ ਅਤੇ ਉਸ ਦੀ 19 ਮਹੀਨੇ ਦੀ ਬੇਟੀ ਮੈਰੀ ਨੂੰ ਅਮਰੀਕਾ ਦੀ ਪੁਲੀਸ ਨੇ ਹਿਰਾਸਤ ਵਿਚ ਲਿਆ ਸੀ| ਓਰਨੋਲਡ ਐਂਡ ਪੌਰਟਰ ਨਾਮ ਦੀ ਲਾਅ ਫਰਮ ਦੇ ਅਟਾਰਨੀ ਆਰ. ਸਟਾਨਟਨ ਜੋਨਸ ਨੇ ਕੱਲ ਇਕ ਬਿਆਨ ਵਿਚ ਕਿਹਾ ਕਿ ਉਹ ਅਧਿਕਾਰੀ ਜਿਹੜੇ ਸੁਰੱਖਿਅਤ, ਸਾਫ ਅਤੇ ਸਹੀ ਮੈਡੀਕਲ ਸਹੂਲਤਾਂ ਮੁਹੱਈਆ ਕਰਾਉਣ ਲਈ ਜ਼ਿੰਮੇਵਾਰ ਸਨ, ਉਹ ਬੱਚੀ ਦੀ ਦੇਖਭਾਲ ਠੀਕ ਤਰੀਕੇ ਨਾਲ ਨਹੀਂ ਕਰ ਸਕੇ ਅਤੇ ਇਸ ਕਾਰਨ ਉਸ ਦੀ ਮੌਤ ਦਰਦਨਾਕ ਤਰੀਕੇ ਨਾਲ ਹੋਈ|

Leave a Reply

Your email address will not be published. Required fields are marked *