ਅਫਗਾਨਿਸਤਾਨ : ਗੈਸ ਸਟੇਸ਼ਨ ਵਿੱਚ ਅੱਗ ਲੱਗਣ ਨਾਲ 3 ਵਿਅਕਤੀਆਂ ਦੀ ਮੌਤ

ਕਾਬੁਲ, 4 ਜਨਵਰੀ (ਸ.ਬ.) ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਇਕ ਗੈਸ ਸਟੇਸ਼ਨ ਵਿਚ ਅੱਗ ਲੱਗ ਗਈ| ਇਸ ਹਾਦਸੇ ਵਿਚ 3 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 27 ਹੋਰ ਜ਼ਖਮੀ ਹੋ ਗਏ| ਅਫਗਾਨਿਸਤਾਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਗੈਸ ਸਟੇਸ਼ਨ ਦੀ ਅੱਗ ਇਕ ਨੇੜਲੇ ਅਪਾਰਟਮੈਂਟ ਕੰਪਲੈਕਸ ਵਿਚ ਵੀ ਫੈਲ ਗਈ|
ਸਿਹਤ ਮੰਤਰਾਲੇ ਦੇ ਬੁਲਾਰੇ ਵਹੀਦੁੱਲਾ ਮੇਅਰ ਨੇ ਦੱਸਿਆ ਕਿ ਹਸਪਤਾਲ ਵਿਚ ਭਰਤੀ 6 ਔਰਤਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ| ਇਕ ਚਸ਼ਮਦੀਦ ਸੈਫਉੱਲਾ ਨੇ ਦੱਸਿਆ ਕਿ ਕਾਬੁਲ ਦੇ ਪੂਰਬ ਮੈਕਰੋਯਾਨ ਵਿਚ ਇਕ ਗੈਸ ਸਟੇਸ਼ਨ ਵਿਚ ਅੱਧੀ ਰਾਤ ਦੇ ਕੁਝ ਦੇਰ ਬਾਅਦ ਅੱਗ ਲੱਗ ਗਈ| ਇਹ ਅੱਗ ਤੇਜ਼ੀ ਨਾਲ ਨੇੜਲੇ ਅਪਾਰਟਮੈਂਟ ਵਿਚ ਫੈਲ ਗਈ | ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *