ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਜ਼ੋਰਦਾਰ ਧਮਾਕੇ, 3 ਵਿਅਕਤੀਆਂ ਦੀ ਮੌਤ

ਕਾਬੁਲ, 30 ਅਪ੍ਰੈਲ (ਸ.ਬ.) ਅਫਗਾਨਿਸਤਾਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਜ ਰਾਜਧਾਨੀ ਕਾਬੁਲ ਸ਼ਹਿਰ ਦੇ ਸ਼ਾਸ਼ਦਾਰਾਕ ਵਿਚ ਦੋ ਆਤਮਘਾਤੀ ਬੰਬ ਧਮਾਕੇ ਹੋਏ, ਜਿਸ ਵਿਚ 3 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ| ਇਸ ਹਮਲੇ ਵਿਚ ਕਈ ਵਿਅਕਤੀ ਜ਼ਖਮੀ ਹੋਏ ਹਨ| ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਕੇਂਦਰ ਵਿਚ ਪਹਿਲਾ ਧਮਾਕਾ ਹੋਇਆ ਅਤੇ ਉਸ ਦੇ ਕੁਝ ਮਿੰਟਾਂ ਬਾਅਦ ਹੀ ਦੂਜਾ ਧਮਾਕਾ ਹੋਇਆ, ਜਿਸ ਵਿੱਚ ਕਈ ਪੱਤਰਕਾਰ ਵੀ ਜ਼ਖਮੀ ਹੋਏ ਹਨ| ਕਾਬੁਲ ਵਿਚ ਇਹ ਦੋਵੇਂ ਧਮਾਕੇ ਸਵੇਰੇ ਕਰੀਬ 7:45 ਤੇ ਹੋਏ ਹਨ| ਪੁਲੀਸ ਅਧਿਕਾਰੀਆਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ|
ਪਹਿਲੇ ਧਮਾਕੇ ਵਿਚ ਕੇਂਦਰੀ ਕਾਬੁਲ ਦੀ ਖੁਫੀਆ ਏਜੰਸੀ ਨੇੜੇ ਇਕ ਮੋਟਰਸਾਈਕਲ ਸਵਾਰ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਉਡਾ ਦਿੱਤਾ| ਇਸ ਹਮਲੇ ਵਿਚ ਘੱਟ ਤੋਂ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ| ਜਦਕਿ ਤਿੰਨ ਪੁਲੀਸ ਕਰਮਚਾਰੀ ਵੀ ਜ਼ਖਮੀ ਹੋਏ ਹਨ| ਦੱਸਣਯੋਗ ਹੈ ਕਿ ਪੁਲੀਸ ਅਤੇ ਕੁਝ ਪੱਤਰਕਾਰ ਜਦੋਂ ਪਹਿਲੇ ਧਮਾਕੇ ਦੇ ਬਾਅਦ ਘਟਨਾਸਥਲ ਤੇ ਖੜ੍ਹੇ ਸਨ ਉਸੇ ਸਮੇਂ ਦੂਜਾ ਧਮਾਕਾ ਹੋਇਆ| ਹਾਲੇ ਤੱਕ ਕਿਸੇ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ| ਕਾਬੁਲ ਪੁਲੀਸ ਦੇ ਮੁਖੀ ਦਾਊਦ ਅਮੀਨ ਨੇ ਦੱਸਿਆ ਕਿ ਉਨ੍ਹਾਂ ਕੋਲ ਤਿੰਨ ਸ਼ਹੀਦ ਅਤੇ ਛੇ ਜ਼ਖਮੀ ਨਾਗਰਿਕ ਹਨ| ਅੰਦਰੂਨੀ ਮੰਤਰਾਲੇ ਦੇ ਬੁਲਾਰੇ ਨਜੀਬ ਡੈਨਿਸ਼ ਨੇ ਹਮਲੇ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਸ ਹਮਲੇ ਵਿਚ 4 ਵਿਅਕਤੀ ਮਾਰੇ ਗਏ ਅਤੇ 5 ਜ਼ਖਮੀ ਹੋਏ ਹਨ|

Leave a Reply

Your email address will not be published. Required fields are marked *