ਅਫਗਾਨਿਸਤਾਨ ਦੇ ਖਿਡਾਰੀ ਰਾਸ਼ੀਦ ਖਾਨ ਅਰਮਾਨ ਨੇ ਬਣਾਇਆ ਆਈ.ਪੀ.ਐਲ ਦੇ ਇਤਿਹਾਸ ਵਿੱਚ ਖਾਸ ਰਿਕਾਰਡ

ਹੈਦਰਾਬਾਦ, 6 ਅਪ੍ਰੈਲ (ਸ.ਬ.) ਨੌਜਵਾਨ ਲੈਗ ਸਪੀਨਰ ਰਾਸ਼ੀਦ ਖਾਨ ਅਰਮਾਨ ਅੱਜ ਇਤਿਹਾਸ ਰਚਦੇ ਹੋਏ ਇੰਡੀਅਨ ਪ੍ਰੀਮੀਅਰ ਵਿੱਚ ਖੇਡਣ ਵਾਲੇ ਅਫਗਾਨਿਸਤਾਨ ਦੇ ਪਹਿਲੇ ਕ੍ਰਿਕਟਰ ਬਣ ਗਏ ਹਨ| 18 ਸਾਲਾ ਦੇ ਗੇਂਦਬਾਜ਼ ਨੂੰ ਸਾਬਕਾ ਚੈਂਪੀਅਨ ਸਨਰਾਈਜਰਜ਼ ਹੈਦਰਾਬਾਦ ਨੇ ਰਾਇਲ ਚੈਲੰਜਰਜ਼ ਖਿਲਾਫ ਮੈਚ ਲਈ ਅੱਜ ਆਖਰੀ ਗਿਆਰਾ ਵਿੱਚ ਸ਼ਾਮਲ ਕੀਤਾ|
ਰਾਸ਼ੀਦ ਨੂੰ ਸਨਰਾਈਜਰਜ਼ ਨੇ 4 ਕਰੋੜ ਰੁਪਏ ਵਿੱਚ ਖਰੀਦਿਆ| ਤੇਜ਼ ਲੇਗ ਬ੍ਰੇਕ ਸੁੱਟਣ ਲਈ ਮਸ਼ਹੂਰ ਰਾਸ਼ੀਦ ਨੇ ਆਇਰਲੈਂਡ ਖਿਲਾਫ ਸੀਰੀਜ਼ ਵਿੱਚ ਬਿਹਤਰੀਨ ਪ੍ਰਦਰਸ਼ਨ ਕੀਤਾ| ਉਸ ਨੇ ਟੀ 20 ਵਿੱਚ ਪੰਜ ਵਿਕਟਾਂ ਅਤੇ 5 ਵਨ ਡੇ ਮੈਚਾਂ ਵਿੱਚ 16 ਵਿਕਟਾਂ ਹਾਸਲ ਕੀਤੀਆ| ਉਸ ਨੇ ਇਕ ਮੈਚ ਵਿੱਚ ਅਰਧ ਸੈਂਕੜਾ ਵੀ ਬਣਾਇਆ ਸੀ| ਹੁਣ ਤੱਕ ਉਹ 33 ਟੀ 20 ਮੈਚਾਂ ਵਿੱਚ 56 ਵਿਕਟਾਂ ਹਾਸਲ ਕਰ ਚੁੱਕਾ ਹੈ|

Leave a Reply

Your email address will not be published. Required fields are marked *