ਅਫਗਾਨਿਸਤਾਨ ਦੇ ਮੁਕੁਰ ਜ਼ਿਲਾ ਪੁਲੀਸ ਦਫਤਰ ਵਿੱਚ ਗੋਲੀਬਾਰੀ

ਕਾਬੁਲ , 12 ਜੂਨ (ਸ.ਬ.) ਅਫਗਾਨਿਸਤਾਨ ਦੇ ਗਜ਼ਨੀ ਸੂਬੇ ਦੇ ਮੁਕੁਰ ਜ਼ਿਲਾ ਪੁਲੀਸ ਦਫਤਰ ਤੇ ਅੱਜ ਸਵੇਰ ਤੋਂ ਗੋਲੀਬਾਰੀ ਦੀਆਂ ਅਵਾਜਾਂ ਸੁਣਾਈ ਦੇ ਰਹੀਆਂ ਹਨ| ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਵਿਅਕਤੀ ਪੁਲੀਸ ਦਫਤਰ ਵਿਚ ਬੰਦੂਕ ਲੈ ਕੇ ਦਾਖਲ ਹੋ ਗਿਆ ਹੈ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਰਿਹਾ ਹੈ| ਗੋਲੀਬਾਰੀ ਵਿਚ ਕਿੰਨੇ ਲੋਕਾਂ ਨੂੰ ਨੁਕਸਾਨ ਪਹੁੰਚਿਆ ਹੈ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ| ਦੂਜੇ ਪਾਸੇ ਸੁਰੱਖਿਆ ਬਲਾਂ ਨੇ ਆਲੇ-ਦੁਆਲੇ ਦੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ|

Leave a Reply

Your email address will not be published. Required fields are marked *