ਅਫਗਾਨਿਸਤਾਨ ਵਿੱਚ ਪੁਲੀਸ ਕਰਮਚਾਰੀ ਨੇ ਆਪਣੇ ਸਾਥੀਆਂ ਤੇ ਚਲਾਈਆਂ ਗੋਲੀਆਂ, 11 ਦੀ ਮੌਤ

ਕੰਧਾਰ, 28 ਫਰਵਰੀ (ਸ.ਬ.) ਅਫਗਾਨਿਸਤਾਨ ਦੇ ਦੱਖਣੀ ਹੇਲੰਮਦ ਸੂਬੇ ਵਿੱਚ ਇਕ ਜਾਂਚ ਚੌਕੀ ਵਿੱਚ ਇਕ ਪੁਲੀਸ ਕਰਮਚਾਰੀ ਨੇ ਆਪਣੇ ਸਾਥੀਆਂ ਤੇ ਗੋਲੀਆਂ ਚਲਾਈਆਂ| ਇਸ ਵਿੱਚ ਘੱਟੋ-ਘੱਟ 11 ਪੁਲੀਸ ਕਰਮਚਾਰੀਆਂ ਦੀ ਮੌਤ ਹੋ ਗਈ| ਸੂਬਾ ਗਵਰਨਰ ਦੇ ਬੁਲਾਰੇ ਓਮੇਰ ਜਾਕ ਨੇ ਦੱਸਿਆ ਕਿ ਇਸ ਸੂਬੇ ਦੀ ਰਾਜਧਾਨੀ ਲਸ਼ਕਰ ਗਾਹ ਵਿੱਚ ਬੀਤੀ ਦੇਰ ਰਾਤ ਨੂੰ ਇਕ ਪੁਲੀਸ ਕਰਮਚਾਰੀ ਨੇ ਆਪਣੀ ਬੰਦੂਕ ਨਾਲ ਆਪਣੇ ਸਾਥੀਆਂ ਤੇ ਗੋਲੀਆਂ ਚਲਾਈਆਂ ਅਤੇ ਉਨ੍ਹਾਂ ਦਾ ਕਤਲ ਕਰ ਦਿੱਤਾ| ਉਨ੍ਹਾਂ ਕਿਹਾ ਕਿ ਹਮਲਾਵਰ ਨੇ ਆਪਣੇ ਸਾਥੀਆਂ ਦੇ ਹਥਿਆਰ ਇਕੱਠੇ ਕੀਤੇ ਅਤੇ ਫਿਰ ਪੁਲੀਸ ਦੇ ਵਾਹਨ ਵਿੱਚ ਸਵਾਰ ਹੋ ਕੇ ਫਰਾਰ ਹੋ ਗਿਆ| ਉਸ ਦੇ ਤਾਲਿਬਾਨ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ| ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ| ਲਸ਼ਕਰ ਗਾਹ ਹਸਪਤਾਲ ਦੇ ਡਾ.ਦਿਨ ਮੁਹੰਮਦ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ| ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ 11 ਲਾਸ਼ਾਂ ਮਿਲੀਆਂ ਹਨ ਅਤੇ ਸਾਰੀਆਂ ਲਾਸ਼ਾਂ ਤੇ ਗੋਲੀਆਂ ਦੇ ਜ਼ਖਮ ਹਨ| ਤਾਲਿਬਾਨ ਨੇ ਇਸ ਹਮਲੇ ਬਾਰੇ ਕੋਈ ਸਰਕਾਰੀ ਬਿਆਨ ਜਾਂ ਦਾਅਵਾ ਨਹੀਂ ਕੀਤਾ ਪਰ ਅਫਗਾਨਿਸਤਾਨ ਵਿੱਚ ਪਿਛਲੇ ਸਾਲਾਂ ਵਿੱਚ ਅਜਿਹੇ ਕਈ ਹਮਲੇ ਹੁੰਦੇ ਰਹੇ ਹਨ|

Leave a Reply

Your email address will not be published. Required fields are marked *