ਅਫਗਾਨਿਸਤਾਨ ਵਿੱਚ ਬੰਦੀ ਬਣਾਏ ਗਏ ਆਸਟਰੇਲੀਅਨ ਅਤੇ ਅਮਰੀਕੀ ਨਾਗਰਿਕਾਂ ਸੰਬੰਧੀ ਤਾਲਿਬਾਨ ਨੇ ਜਾਰੀ ਕੀਤੀ ਵੀਡੀਓ

ਕੈਨਬਰਾ/ਵਾਸ਼ਿੰਗਟਨ, 12 ਜਨਵਰੀ (ਸ.ਬ.) ਪਿਛਲੇ ਸਾਲ ਅਫਗਾਨਿਸਤਾਨ ਵਿੱਚ ਤਾਲਿਬਾਨ ਵਲੋਂ ਦੋ ਲੋਕਾਂ ਨੂੰ ਬੰਦੀ ਬਣਾ ਲਿਆ ਗਿਆ ਸੀ| ਦੋਹਾਂ ਦੇ ਨਾਂ ਕ੍ਰਮਵਾਰ ਟਿਮੋਥੀ ਵੀਕਸ ਅਤੇ ਕੇਵਿਨ ਕਿੰਗ ਹਨ| ਟਿਮੋਥੀ ਆਸਟਰੇਲੀਆ ਅਤੇ   ਕੇਵਿਨ ਅਮਰੀਕਾ ਦਾ ਰਹਿਣ ਵਾਲਾ ਹੈ ਅਤੇ ਦੋਵੇਂ ਕਾਬੁਲ ਵਿੱਚ ‘ਅਮਰੀਕਨ ਯੂਨੀਵਰਸਿਟੀ ਆਫ ਅਫਗਾਨਿਸਤਾਨ’ ਵਿੱਚ ਪ੍ਰੋਫੈਸਰ ਸਨ| ਪਿਛਲੇ ਸਾਲ ਅਗਸਤ ਮਹੀਨੇ ਸੁਰੱਖਿਆ ਫੋਰਸਾਂ ਦੇ ਭੇਸ ਵਿੱਚ ਆਏ ਕੁਝ ਬੰਦੂਕਧਾਰੀਆਂ ਨੇ ਦੋਹਾਂ ਨੂੰ ਯੂਨੀਵਰਸਿਟੀ ਦੇ ਬਾਹਰੋਂ ਬੰਦੀ ਬਣਾ ਲਿਆ ਸੀ| ਇਸ ਪਿੱਛੋਂ ਅਫਗਾਨਿਸਤਾਨ ਵਿੱਚ ਤਾਇਨਾਤ ਅਮਰੀਕੀ ਫੋਰਸਾਂ ਨੇ ਦੋਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ|
ਹੁਣ ਤਾਲਿਬਾਨ ਨੇ ਇੱਕ ਵੀਡੀਓ ਜਾਰੀ ਕੀਤੀ ਹੈ, ਜਿਸ ਵਿੱਚ ਦੋਵੇਂ ਬੰਦੀ ਦਿਖਾਈ ਦੇ ਰਹੇ ਹਨ| ਵੀਡੀਓ ਵਿੱਚ ਦੋਵੇਂ ਬੰਦੀ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਕੋਲੋਂ ਉਨ੍ਹਾਂ ਦੀ ਰਿਹਾਈ ਲਈ ਕੈਦੀ ਦੀ ਅਦਲਾ-ਬਦਲੀ ਦੀ ਮੰਗ ਕਰਦੇ ਹਨ| ਇਹ ਮੰਨਿਆ ਜਾ ਰਿਹਾ ਹੈ ਕਿ ਇਹ ਵੀਡੀਓ ਇੱਕ ਜਨਵਰੀ ਨੂੰ ਬਣਾਈ ਗਈ ਹੈ| ਉੱਧਰ ਇਸ ਵੀਡੀਓ ਦੇ ਸੰਬੰਧ ਅਮਰੀਕੀ ਵਿਦੇਸ਼ ਵਿਭਾਗ ਨੇ ਕਿਸੇ ਵੀ ਤਰ੍ਹਾਂ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ|
ਉੱਥੇ ਹੀ ਆਸਟਰੇਲੀਆ ਦੇ ਵਿਦੇਸ਼ੀ ਵਿਭਾਗ ਦਾ ਕਹਿਣਾ ਹੈ ਕਿ ਦੇਸ਼ ਦੀ ਸਰਕਾਰ ਦੂਜੀਆਂ ਸਰਕਾਰਾਂ ਨਾਲ ਮਿਲ ਕੇ ਅਫਗਾਨਿਸਤਾਨ ਵਿੱਚ ਬੰਦੀ ਬਣਾਏ ਗਏ ਆਸਟਰੇਲੀਅਨ ਨਾਗਰਿਕ ਦੀ ਰਿਹਾਈ ਲਈ ਕੰਮ ਕਰ ਰਹੀ ਹੈ|

Leave a Reply

Your email address will not be published. Required fields are marked *