ਅਫਗਾਨਿਸਤਾਨ : ਹੇਲਮੰਡ ਸ਼ਹਿਰ ਵਿੱਚ ਪੁਲੀਸ ਸਟੇਸ਼ਨ ਨੇੜੇ  ਜ਼ੋਰਦਾਰ ਬੰਬ ਧਮਾਕਾ, 1 ਪੁਲੀਸ ਕਰਮਚਾਰੀ ਦੀ ਮੌਤ

ਲਸ਼ਕਰ ਗਾਹ, 10 ਨਵੰਬਰ (ਸ.ਬ.) ਅਫਗਾਨਿਸਤਾਨ ਦੇ ਹੇਲਮੰਡ ਸ਼ਹਿਰ ਵਿਚ ਜ਼ੋਰਦਾਰ ਬੰਬ ਧਮਾਕਾ ਹੋਣ ਦੀ ਖਬਰ ਹੈ| ਮੀਡੀਆ ਰਿਪੋਰਟਸ ਮੁਤਾਬਕ ਇਹ ਧਮਾਕਾ ਹੇਲਮੰਡ ਸਹਿਰ ਦੇ ਲਸ਼ਕਰ ਗਾਹ ਦੇ ਬੋਲਾਨ ਇਲਾਕੇ ਵਿਚ ਹੋਇਆ ਹੈ| ਸੂਬਾ ਗਵਰਨਰ ਦੇ ਬੁਲਾਰੇ ਉਮਰ ਜਵਾਕ ਨੇ ਦੱਸਿਆ ਕਿ ਇਹ ਧਮਾਕਾ ਪੁਲੀਸ ਸਟੇਸ਼ਨ ਕੋਲ ਖੜ੍ਹੀ ਇਕ ਕਾਰ ਵਿਚ ਹੋਇਆ ਹੈ|
ਉਥੇ ਹੀ ਇਕ ਸਥਾਨਕ ਮੀਡੀਆ ਨੇ ਆਪਣੀ ਰਿਪੋਰਟ ਵਿਚ ਇਸ ਨੂੰ ਸੁਸਾਈਡ ਅਟੈਕ ਦੱਸਿਆ ਹੈ| ਬਾਰਡਰ ਪੁਲੀਸ ਕਮਾਂਡਰ ਜਹੀਰਗੁਲ ਮੁਕਾਬਿਲ ਦਾ ਕਹਿਣਾ ਹੈ ਕਿ ਇਸ ਧਮਾਕੇ ਵਿਚ 1 ਪੁਲੀਸ ਕਰਮਚਾਰੀ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ|

Leave a Reply

Your email address will not be published. Required fields are marked *