ਅਫਗਾਨ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, ਚਾਲਕ ਦਲ ਸਮੇਤ 25 ਵਿਅਕਤੀਆਂ ਦੀ ਮੌਤ

ਕਾਬੁਲ, 31 ਅਕਤੂਬਰ (ਸ.ਬ.) ਅਫਗਾਨ ਫੌਜ ਦਾ ਹੈਲੀਕਾਪਟਰ ਅੱਜ ਫਰਾਹ ਸੂਬੇ ਵਿਚ ਹਾਦਸਾਗ੍ਰਸਤ ਹੋ ਗਿਆ| ਇਸ ਹਾਦਸੇ ਵਿਚ ਹੈਲੀਕਾਪਟਰ ਵਿਚ ਸਵਾਰ ਲਗਭਗ 25 ਵਿਅਕਤੀਆਂ ਦੀ ਮੌਤ ਹੋ ਗਈ| ਜ਼ਫਰ ਮਿਲਟਰੀ ਕੌਰਪਸ ਦੇ ਬੁਲਾਰੇ ਨਜ਼ੀਬੁੱਲਾ ਨਜ਼ੀਬੀ ਨੇ ਦੱਸਿਆ ਕਿ ਇਸ ਹਾਦਸੇ ਵਿਚ ਕਿਸੇ ਦੇ ਬਚਣ ਦੀ ਸੰਭਾਵਨਾ ਨਹੀਂ ਹੈ| ਸੂਬਾਈ ਅਧਿਕਾਰੀ ਨੇ ਦੱਸਿਆ ਕਿ ਅੱਜ ਦੱਖਣੀ-ਪੱਛਮੀ ਅਫਗਾਨਿਸਤਾਨ ਵਿਚ ਹੋਏ ਇਸ ਹਾਦਸੇ ਵਿਚ ਚਾਲਕ ਦਲ ਸਮੇਤ ਸਾਰੇ ਯਾਤਰੀਆਂ ਦੀ ਮੌਤ ਹੋ ਗਈ| ਪੱਛਮੀ ਫਰਾਹ ਸੂਬੇ ਦੇ ਗਵਰਨਰ ਦੇ ਬੁਲਾਰੇ ਨੇਸਰ ਮੇਹਰੀ ਨੇ ਕਿਹਾ ਕਿ ਫੌਜ ਦੇ ਦੋ ਹੈਲੀਕਾਪਟਰ ਗੁਆਂਢੀ ਹੇਰਾਤ ਸੂਬੇ ਵੱਲ ਜਾ ਰਹੇ ਸਨ| ਅਚਾਨਕ ਉਹ ਆਪਣਾ ਕੰਟਰੋਲ ਗਵਾ ਬੈਠਾ| ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦਾ ਕਾਰਨ ਖਰਾਬ ਮੌਸਮ ਦੱਸਿਆ ਗਿਆ ਹੈ| ਜਦਕਿ ਇਕ ਤਾਲੀਬਾਨ ਦੇ ਬੁਲਾਰੇ ਨੇ ਕਿਹਾ ਕਿ ਅੱਤਵਾਦੀਆਂ ਨੇ ਇਸ ਨੂੰ ਗੋਲੀ ਮਾਰ ਦਿੱਤੀ ਹੈ|

Leave a Reply

Your email address will not be published. Required fields are marked *