ਅਫਰੀਕਾ ਨੇ ਸ਼੍ਰੀਲੰਕਾ ਨੂੰ 71 ਦੌੜਾਂ ਨਾਲ ਹਰਾਇਆ

ਡਰਬਨ, 11 ਮਾਰਚ (ਸ.ਬ.) ਦੱਖਣੀ ਅਫਰੀਕਾ ਤੇ ਸ਼੍ਰੀਲੰਕਾ ਵਿਚਾਲੇ 5 ਮੈਚਾਂ ਦੀ ਵਨ ਡੇ ਸੀਰੀਜ਼ ਦਾ ਤੀਸਰਾ ਮੁਕਾਬਲਾ ਡਰਬਨ ਵਿੱਚ ਖੇਡਿਆ ਗਿਆ| ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ| ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਟੀਮ ਨੇ 50 ਓਵਰਾਂ ਵਿੱਚ 5 ਵਿਕਟਾਂ ਤੇ 331 ਦੌੜਾਂ ਬਣਾਈਆਂ| ਜਵਾਬ ਵਿੱਚ ਟੀਚੇ ਦਾ ਪਿੱਛਾ ਕਰਨ ਉੱਤਰੀ ਸ਼੍ਰੀਲੰਕਾ ਦੀ ਟੀਮ ਜਦੋਂ ਬੱਲੇਬਾਜ਼ੀ ਕਰ ਰਹੀ ਸੀ ਤਾਂ ਮੀਂਹ ਨੇ ਮੈਚ ਰੋਕ ਦਿੱਤਾ| ਇਸ ਦੌਰਾਨ ਮੀਂਹ ਹਟਣ ਤੋਂ ਬਾਅਦ ਮੈਚ ਸ਼ੁਰੂ ਹੋਇਆ ਤੇ ਡੈਕਵਰਥ ਲੂਈਸ ਤਹਿਤ ਸ਼੍ਰੀਲੰਕਾ ਨੂੰ 24 ਓਵਰਾਂ ਵਿੱਚ 193 ਦੌੜਾਂ ਦਾ ਟੀਚਾ ਦਿੱਤਾ| ਸ਼੍ਰੀਲੰਕਾ ਨੇ 24 ਓਵਰਾਂ ਵਿੱਚ 5 ਵਿਕਟਾਂ ਤੇ 121 ਦੌੜਾਂ ਹੀ ਬਣਾਈਆਂ| ਦੱਖਣੀ ਅਫਰੀਕਾ ਨੇ ਡੈਕਵਰਥ ਲੂਈਸ ਦੇ ਤਹਿਤ ਇਹ ਮੈਚ 71 ਦੌੜਾਂ ਨਾਲ ਜਿੱਤ ਲਿਆ|
ਦੱਖਣੀ ਅਫਰੀਕਾ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਡੀ ਕੋਕ ਨੇ 121 ਦੌੜਾਂ 16 ਚੌਕੇ ਤੇ 2 ਛੱਕੇ ਲਗਾਏ| ਦੱਖਣੀ ਅਫਰੀਕਾ ਨੇ ਵਨ ਡੇ ਸੀਰੀਜ਼ ਵਿੱਚ 3-0 ਨਾਲ ਬੜ੍ਹਤ ਬਣਾ ਕੇ ਸੀਰੀਜ਼ ਤੇ ਕਬਜ਼ਾ ਵੀ ਕਰ ਲਿਆ ਹੈ| ਵਨ ਡੇ ਸੀਰੀਜ਼ ਦਾ ਹੁਣ ਚੌਥਾ ਮੁਕਾਬਲਾ 13 ਮਾਰਚ ਨੂੰ ਖੇਡਿਆ ਜਾਣਾ ਹੈ|

Leave a Reply

Your email address will not be published. Required fields are marked *