ਅਫਰੀਕਾ ਵਿੱਚ ਅਗਸਤ ਤੋਂ ਹੁਣ ਤੱਕ 100 ਵਿਅਕਤੀਆਂ ਦੀ ਹੋਈ ਮੌਤ

ਬੰਗੁਈ, 15 ਦਸੰਬਰ (ਸ.ਬ.) ਸੰਯੁਕਤ ਰਾਸ਼ਟਰ ਦੇ ਸ਼ਾਂਤੀ ਰੱਖਿਅਕ ਮਿਸ਼ਨ ਐਮ. ਆਈ. ਐਨ. ਯੂ.ਐਸ. ਸੀ. ਏ. ਨੇ ਕਿਹਾ ਹੈ ਕਿ ‘ਸੈਂਟਰਲ ਅਫਰੀਕਨ ਰੀਬਪਲਿਕਨ’ ਵਿੱਚ ਅਗਸਤ ਮਹੀਨੇ ਤੋਂ ਮਨੁੱਖੀ ਅਧਿਕਾਰਾਂ ਉਲੰਘਣਾਂ ਦੇ ਖਤਰੇ ਵਿੱਚ ਵਾਧਾ ਹੋਇਆ ਹੈ ਅਤੇ ਘੱਟੋਂ-ਘੱਟ 100 ਲੋਕਾਂ ਦੀ ਜਾਨ ਜਾ ਚੁਕੀ ਹੈ| ਜਾਣਕਾਰੀ ਮੁਤਾਬਕ ਅਗਸਤ 2016 ਤੋਂ ਐਮ. ਆਈ. ਐਨ. ਯੂ.ਐਸ. ਸੀ. ਏ. ਦੇ ਸਾਹਮਣੇ ਮਨੁੱਖੀ ਅਧਿਕਾਰ ਦੀ ਉਲੰਘਣਾਂ ਅਤੇ ਅੱਤਿਆਚਾਰ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਐਕਸ-ਸੈਲੇਕਾ ਅਤੇ ਐਂਟੀ ਬਲਾਕਾ ਅਤੇ ਇਨ੍ਹਾਂ ਨਾਲ ਸੰਬੰਧਿਤ ਗੁੱਟਾਂ ਨੇ ਅੰਜ਼ਾਮ ਦਿੱਤਾ ਹੈ| ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਘਟਨਾਵਾਂ ਦੇ ਚੱਲਦੇ ਅਗਸਤ ਤੋਂ ਹੁਣ ਤੱਕ ਘੱਟੋਂ-ਘੱਟ 100 ਵਿਅਕਤੀਆਂ ਦੀ ਮੌਤ ਹੋ ਚੁਕੀ ਹੈ| ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ 29 ਨਵੰਬਰ ਨੂੰ ਹਥਿਆਰਬੰਦ ਸਮੂਹਾਂ ਤੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ| ਸਾਬਕਾ ਬਸਤੀਵਾਦੀ ਸ਼ਕਤੀ ਫਰਾਂਸ ਨੇ ਈਸਾਈ ਅਤੇ ਮੁਸਲਿਮ ਭਾਈਚਾਰਿਆਂ ਵਿਚਾਲੇ ਹੋ ਰਹੀ ਹਿੰਸਾ ਨੂੰ ਰੋਕਣ ਲਈ ਸਾਲ 2013 ਵਿੱਚ ਇੱਥੇ ਦਸਤਖਤ ਕੀਤੇ ਸਨ| ਪਿਛਲੇ ਮਹੀਨੇ ਫਰਾਂਸ ਨੇ ਇੱਥੇ ਸ਼ਾਂਤੀ ਬਹਾਲ ਕਰਨ ਦੀ ਮੁਹਿੰਮ ਖਤਮ ਕਰ ਦਿੱਤੀ ਸੀ| ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਅਤੇ ਮਨੁੱਖੀ ਅਧਿਕਾਰ ਹਨਨ ਦੇ 1,301 ਮਾਮਲਿਆਂ ਦਾ ਦਸਤਾਵੇਜ਼ੀਕਰਨ ਕੀਤਾ ਹੈ| ਇਨ੍ਹਾਂ ਮਾਮਲਿਆਂ ਵਿੱਚ ਘੱਟੋਂ-ਘੱਟ 2,437 ਲੋਕ ਪ੍ਰਭਾਵਿਤ ਹੋਏ ਹਨ| ਅਜਿਹੇ ਮਾਮਲਿਆਂ ਦੀ ਗਿਣਤੀ ਸਤੰਬਰ 2014 ਤੋਂ ਮਈ 2015 ਤੱਕ 70 ਫੀਸਦੀ ਵਧੀ ਹੈ| ਰਿਪੋਰਟ ਵਿੱਚ ਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕੌਮਾਂਤਰੀ ਭਾਈਚਾਰੇ ਨਾਲ ਮਿਲ ਕੇ ਇਸ ਸਮੱਸਿਆ ਦਾ ਹੱਲ ਕਰੇ| ਹੈ| ਪੀੜਤਾਂ ਵਿੱਚ 203 ਬੱਚੇ ਹਨ, ਜਿਨ੍ਹਾਂ ਵਿੱਚੋਂ 91 ਲੜਕੇ ਅਤੇ 67 ਲੜਕੀਆਂ ਸ਼ਾਮਲ ਹਨ| ਕੁਲ 46 ਬੱਚੇ ਜਾਂ ਤਾਂ ਬਲਾਤਕਾਰ ਪੀੜਤ ਹਨ ਜਾਂ ਹੋਰ ਪ੍ਰਕਾਰ ਦੀ ਜਿਨਸੀ ਹਿੰਸਾ ਨਾਲ ਪੀੜਤ ਹਨ|

Leave a Reply

Your email address will not be published. Required fields are marked *