ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਤਰਜ ਤੇ ਲਚਰ ਗਾਇਕੀ ਪਰੋਸਣ ਵਾਲਿਆਂ ਦੇ ਸ਼ੋਸ਼ਲ ਮੀਡੀਆ ਅਕਾਉਂਟ ਵੀ ਬੰਦ ਕਰਵਾਏ ਪੁਲੀਸ : ਬੌਬੀ ਕਬੋਜ

ਐਸ.ਏ.ਐਸ.ਨਗਰ, 10 ਸਤੰਬਰ (ਸ.ਬ.) ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰੀ. ਸ਼ਿੰਦਰਪਾਲ ਸਿੰਘ ਬੌਬੀ ਕੰਬੌਜ ਨੇ ਪੰਜਾਬ ਦੇ ਪੁਲੀਸ ਮੁਖੀ ਨੂੰ ਪੱਤਰ  ਲਿਖ ਕੇ ਅਫਵਾਹਾਂ ਫੈਲਾਉਣ ਵਾਲੇ ਲੋਕਾਂ ਦੇ ਸ਼ੋਸ਼ਲ ਮੀਡੀਆ ਅਕਾਉਂਟ ਬੰਦ ਕਰਵਾਏ ਜਾਣ ਤੋਂ ਬਾਅਦ ਹੁਣ ਉਸੇ ਤਰਜ ਤੇ ਲਚਰ ਗਾਇਕਾਂ ਦੇ ਸ਼ੋਸ਼ਲ ਮੀਡੀਆ ਅਕਾਉਂਟ ਬੰਦ ਕਰਨ ਦੀ ਮੰਗ ਕੀਤੀ|
ਡੀ ਜੀ ਪੀ ਨੂੰ ਲਿਖੇ ਪੱਤਰ ਵਿੱਚ ਸ੍ਰੀ ਕੰਬੋਜ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਮਾਹਾਂਮਾਰੀ ਸੰਬਧੀ ਸ਼ੋਸ਼ਲ ਮੀਡੀਆ ਤੇ ਅਫਵਾਹਾਂ ਫੈਲਾਉਣ ਵਾਲੇ ਅਕਾਉਂਟ ਸ਼ੋਸ਼ਲ ਮੀਡੀਆ ਬੈਨ ਕਰ ਦਿੱਤੇ ਹਨ ਜਿਸ ਨਾਲ ਇਹਨਾਂ ਅਫਵਾਹਾਂ ਤੇ ਕਾਫੀ ਹੱਦ ਤੱਕ ਰੋਕ ਲੱਗੇਗੀ| ਉਹਨਾਂ ਕਿਹਾ ਕਿ ਹੁਣ ਜੇਕਰ ਸਰਕਾਰ ਜਾਗ ਪਈ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ, ਹਥਿਆਰਾਂ, ਲਚਰਤਾ, ਅਸ਼ਲੀਲਤਾ, ਲੜਾਈ ਝਗੜਿਆਂ ਲਈ ਉਕਸਾਉਣ ਅਤੇ ਗੈਂਗਸਟਰ ਕਲਚਰ ਵੱਲ ਪ੍ਰੇਰਿਤ ਕਰਨ ਵਾਲੇ ਗਾਇਕਾਂ ਦੀਆਂ ਸ਼ੋਸ਼ਲ ਮੀਡੀਆ ਸਾਈਟਾਂ ਨੂੰ ਬੰਦ ਕਰਨ ਦੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਸਾਡੇ ਦੇਸ਼ ਦਾ ਆਉਣ ਵਾਲਾ ਭਵਿੱਖ ਸਾਡੇ ਨੌਜਵਾਨ ਇਹਨਾਂ ਗਾਇਕਾਂ ਦੇ ਗਲਤ ਸਨੇਹਿਆਂ ਨੂੰ ਨਾ ਸੁਨਣ|

Leave a Reply

Your email address will not be published. Required fields are marked *