ਅਬਜਰਵਰ ਡਿਊਟੀ ਸੂਚੀ ਲੇਟ ਭੇਜਣ ਤੇ ਲੈਕਚਰਾਰ ਵਰਗ ਵਿੱਚ ਰੋਸ

ਐਸ ਏ ਐਸ ਨਗਰ, 1 ਮਾਰਚ (ਸ.ਬ.) ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਾਕਮ ਸਿੰਘ ਨੇ ਕਿਹਾ ਹੈ ਕਿ ਬੋਰਡ ਦੀਆਂ ਬਾਰਵੀਂ ਦੀਆਂ ਸਲਾਨਾ ਪ੍ਰੀਖਿਆਵਾਂ ਵਿੱਚ ਬਤੌਰ ਅਬਜਰਵਰ ਡਿਊਟੀ ਪੇਪਰ ਸੁਰੂ ਹੋਣ ਤੋਂ 10 ਮਿੰਟ ਪਹਿਲਾ ਸਕੂਲਾਂ ਵਿੱਚ ਪੁਜਣ ਕਾਰਨ ਲੈਕਚਰਾਰ ਵਰਗ ਵਿੱਚ ਬਹੁਤ ਰੋਸ ਹੈ| ਉਹਨਾਂ ਕਿਹਾ ਕਿ ਜੇਕਰ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਅਧਿਆਪਕਾਂ ਤੇ ਭਰੋਸਾ ਨਹੀਂ ਹੈ ਤਾਂ ਡਿਉਟੀ ਨਾ ਲਗਾਈ ਜਾਵੇ| ਜੇਕਰ ਵਿਭਾਗ ਜਰੂਰਤ ਮੰਨਦਾ ਹੈ ਤਾਂ ਡਿਊਟੀ ਪੇਪਰ ਤੋਂ ਇਕ ਦਿਨ ਪਹਿਲਾਂ ਸਕੂਲ ਸਮੇਂ ਭੇਜੀ ਜਾਵੇ ਤਾਂ ਜੋ ਅਬਜਰਵਰ ਅਤੇ ਕਂੇਦਰ ਸੁਪਰਡੈਂਟ ਮਿਲ ਕੇ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਅ ਸਕਣ|
ਉਹਨਾਂ ਮੰਗ ਕੀਤੀ ਕਿ ਅਬਜਵਬਰ ਦੀਆਂ ਡਿਉਟੀਆਂ ਸਕੂਲ ਸਮੇਂ ਘੱਟ ਤੋਂ ਘੱਟ ਦੂਰੀ ਤੇ ਲਗਾਈ ਜਾਵੇ| ਇਸ ਮੌਕੇ ਜਸਵੀਰ ਸਿੰਘ ਗੋਸਲ ਪ੍ਰਧਾਨ ਜਿਲ੍ਹਾ ਮੁਹਾਲੀ , ਸੂਬਾ ਜਨਰਲ ਸਕੱਤਰ ਸੁਖਦੇਵ ਲਾਲ ਬੱਬਰ, ਸਰਿੰਦਰ ਭਰੂਰ, ਅਮਨ ਸਰਮਾ,ਬਲਰਾਜ ਸਿੰਘ ਬਾਜਵਾ ,ਅਮਰੀਕ ਸ਼ਿੰਘ ਨਵਾਸ਼ਹਿਰ, ਅਮਰੀਕ ਸਿੰਘ ਕਪੂਰਥਲਾ, ਮੇਜਰ ਸਿੰਘ, ਸੰਜੀਵ ਵਰਮਾ ਫਤਿਹਗੜ੍ਹ ਸਾਹਿਬ, ਇਕਬਾਲ ਸਿੰਘ ਬਠਿੰਡਾ, ਹਰਜੀਤ ਸਿੰਘ ਬਲਾੜੀ ਪ੍ਰਧਾਨ ਲੁਧਿਆਣਾ, ਚਰਨਦਾਸ , ਸਰਦੂਲ ਸਿੰਘ ਮੁਕਤਸਰ ਸਾਹਿਬ, ਅਮਰਜੀਤ ਵਾਲੀਆ ਪਟਿਆਲਾ, ਕਰਮਜੀਤ ਸਿੰਘ ਬਰਨਾਲਾ, ਅਜੀਤ ਪਾਲ ਸਿੰਘ ਮੋਗਾ, ਮੈਡਮ ਆਸੀਮੀ, ਕੁਲਜੀਤ ਕੌਰ ਮੁਹਾਲੀ, ਡਾ. ਭੁਪਿੰਦਰਪਾਲ ਸਿੰਘ ਅਤੇ ਗੁਰਚਰਨ ਸਿੰਘ ਹਾਜਰ ਸਨ|

Leave a Reply

Your email address will not be published. Required fields are marked *