ਅਬੂ ਸਲੇਮ ਨੇ ਦੂਜੇ ਵਿਆਹ ਲਈ ਮੰਗੀ ਪੈਰੋਲ, ਪੁਲੀਸ ਨੇ ਨਹੀਂ ਦਿੱਤੀ ਮਨਜ਼ੂਰੀ

ਮੁੰਬਈ, 21 ਅਪ੍ਰੈਲ (ਸ.ਬ.) 12 ਮਾਰਚ 1993 ਨੂੰ ਮੁੰਬਈ ਵਿੱਚ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਅੰਡਰਵਰਲਡ ਡਾਨ ਅਬੂ ਸਲੇਮ ਨੇ ਵਿਆਹ ਲਈ ਪਟੀਸ਼ਨ ਦਾਇਰ ਕਰ ਕੇ ਪੈਰੋਲ (ਅਸਥਾਈ ਜ਼ਮਾਨਤ) ਦੀ ਮੰਗ ਕੀਤੀ ਹੈ ਪਰ ਪੁਲੀਸ ਕਮਿਸ਼ਨ ਨੇ ਸਲੇਮ ਦੀ ਪੈਰੋਲ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ| 16 ਫਰਵਰੀ ਨੂੰ ਸਲੇਮ ਨੇ ਮੁੰਬਈ ਦੀ ਤਲੋਜਾ ਜੇਲ ਦੇ ਅਧਿਕਾਰੀਆਂ ਨੂੰ ਅਰਜ਼ੀ ਦਿੱਤੀ, ਜਿਸ ਵਿੱਚ 45 ਦਿਨਾਂ ਦੀ ਬੇਲ ਦੀ ਮੰਗ ਕੀਤੀ ਗਈ| ਸਲੇਮ ਵੱਲੋਂ ਲਿਖਿਆ ਗਿਆ ਕਿ ਉਹ ਮੁੰਬਈ ਵਿੱਚ ਸਪੈਸ਼ਲ ਮੈਰਿਜ ਐਕਟ ਦੇ ਅਧੀਨ ਸਈਅਦ ਬਹਾਰ ਕੌਸਰ ਉਰਫ ਹਿਨਾ ਨਾਲ ਵਿਆਹ ਕਰਨਾ ਚਾਹੁੰਦਾ ਹੈ| ਸਲੇਮ ਨੇ ਆਪਣੀ ਅਰਜ਼ੀ ਵਿੱਚ ਕਿਹਾ ਕਿ ਉਹ 12 ਸਾਲ, 3 ਮਹੀਨੇ ਅਤੇ 14 ਦਿਨਾਂ ਤੋਂ ਜੇਲ ਵਿੱਚ ਹੈ| ਇਸ ਦੌਰਾਨ ਉਸ ਨੇ ਇਕ ਵੀ ਦਿਨ ਦੀ ਛੁੱਟੀ ਨਹੀਂ ਲਈ ਹੈ| ਸਲੇਮ ਦੇ ਪੁਰਾਣੇ ਵਤੀਰੇ ਨੂੰ ਦੇਖਦੇ ਹੋਏ ਇਹ ਅਰਜ਼ੀ 27 ਮਾਰਚ ਨੂੰ ਕੋਕਨ ਵਿਭਾਗ ਦੇ ਕਮਿਸ਼ਨਰ ਨੂੰ ਸੌਂਪੀ ਗਈ| ਅਰਜ਼ੀ ਅਤੇ ਰਿਪੋਰਟ ਦੀ ਪੁਸ਼ਟੀ ਤੋਂ ਬਾਅਦ ਉਨ੍ਹਾਂ ਨੇ 5 ਅਪ੍ਰੈਲ ਨੂੰ ਇਸੇ ਠਾਣੇ ਪੁਲੀਸ ਕਮਿਸ਼ਨਰ ਕੋਲ ਭੇਜਿਆ| ਜਿਸ ਤੋਂ ਬਾਅਦ ਅਰਜ਼ੀ ਅੱਗੇ ਦੀ ਜਾਂਚ ਲਈ ਮੁੰਬਈ ਦੇ ਮੁੰਬਰਾ ਪੁਲੀਸ ਸਟੇਸ਼ਨ ਭੇਜੀ ਗਈ|
ਠਾਣੇ ਪੁਲੀਸ ਕਮਿਸ਼ਨਰ ਪਰੰਭੀਰ ਸਿੰਘ ਅਨੁਸਾਰ ਉਨ੍ਹਾਂ ਨੂੰ ਸਲੇਮ ਵੱਲੋਂ ਅਰਜ਼ੀ ਮਿਲੀ ਹੈ, ਜਿਸ ਵਿੱਚ ਉਸ ਨੇ 5 ਮਈ ਨੂੰ ਵਿਆਹ ਕਰਨ ਲਈ 45 ਦਿਨ ਦੀ ਪੈਰੋਲ ਦੀ ਮੰਗ ਕੀਤੀ ਹੈ| ਪੁਲੀਸ ਹੁਣ ਹਿਨਾ ਦੇ ਬਿਆਨ ਰਿਕਾਰਡ ਕਰ ਰਹੀ ਹੈ| ਅਰਜ਼ੀ ਵਿੱਚ ਸਲੇਮ ਨੇ ਲਿਖਿਆ ਹੈ ਕਿ ਉਹ ਪੈਰੋਲ ਦੀ ਮਿਆਦ ਦੌਰਾਨ ਹਿਨਾ ਦੇ ਘਰ ਹੀ ਰੁਕੇਗਾ| ਇਸ ਤੋਂ ਇਲਾਵਾ ਸਲੇਮ ਦੇ 2 ਗਾਰੰਟਰਜ਼ ਵੀ ਹਨ, ਜਿਨ੍ਹਾਂ ਦੇ ਨਾਂ ਮੁਹੰਮਦ ਸਲੇਮ ਅਬੁਲ ਰਜਕ ਮੇਮਨ ਅਤੇ ਮੁਹੰਮਦ ਰਾਫਿਕ ਸਈਅਦ ਹਨ, ਜੋ ਖੁਦ ਨੂੰ ਸਲੇਮ ਦੇ ਕਜਿਨ ਦੱਸ ਰਹੇ ਹਨ| ਇਸ ਤੋਂ ਇਲਾਵਾ ਹਿਨਾ, ਉਸ ਦੀ ਮਾਂ ਅਤੇ ਰਾਫਿਕ ਸਈਅਦ ਨੇ ਮੁੰਬਰਾ ਪੁਲੀਸ ਸਟੇਸ਼ਨ ਵਿੱਚ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਆਪਣੇ ਬਿਆਨ ਰਿਕਾਰਡ ਕਰਵਾਏ ਹਨ|
ਜ਼ਿਕਰਯੋਗ ਹੈ ਕਿ ਸਲੇਮ ਦਾ ਪਹਿਲਾ ਵਿਆਹ 1991 ਵਿੱਚ ਮੁੰਬਈ ਦੀ ਰਹਿਣ ਵਾਲੀ 17 ਸਾਲਾ ਸਮਾਇਰਾ ਜੁਮਾਨੀ ਨਾਲ ਹੋਇਆ ਸੀ| ਜਿਸ ਤੋਂ ਉਨ੍ਹਾਂ ਦੇ 2 ਬੱਚੇ ਹਨ ਅਤੇ ਹੁਣ ਉਹ ਅਮਰੀਕਾ ਵਿੱਚ ਰਹਿ ਰਹੀ ਹੈ| ਇਸ ਤੋਂ ਬਾਅਦ ਉਹ ਅਭਿਨੇਤਰੀ ਮੋਨਿਕਾ ਬੇਦੀ ਨਾਲ ਰਿਸ਼ਤੇ ਨੂੰ ਲੈ ਕੇ ਸੁਰਖੀਆਂ ਵਿੱਚ ਆ ਚੁਕੇ ਹਨ| ਉਮਰ ਕੈਦ ਦੀ ਸਜ਼ਾ ਕੱਟ ਰਹੇ ਸਲੇਮ ਮੁੰਬਈ ਬੰਬ ਧਮਾਕੇ ਦੇ ਦੋਸ਼ੀ ਹਨ, ਜਿਸ ਵਿੱਚ 257 ਵਿਅਕਤੀ ਮਾਰੇ ਗਏ ਸਨ, ਜਦੋਂ ਕਿ 713 ਵਿਅਕਤੀ ਜ਼ਖਮੀ ਹੋਏ ਸਨ|

Leave a Reply

Your email address will not be published. Required fields are marked *