ਅਭਿਨੇਤਾ ਮਾਰਟਿਨ ਲੈਂਡ ਦਾ ਦਿਹਾਂਤ

ਮੁੰਬਈ, 17 ਜੁਲਾਈ (ਸ.ਬ.) ‘ਆਸਕਰ’ ਨਾਲ ਸਨਮਾਨਿਤ ਮੰਨੇ-ਪ੍ਰਮੰਨੇ ਫਿਲਮ ਅਤੇ ਟੀ. ਵੀ. ਐਕਟਰ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ| ਮਾਰਟਿਨ ਲੈਂਡ ਦਾ ਦਿਹਾਂਤ ਅਮਰੀਕਾ ਦੇ ਲਾਸ ਏਂਜਲਸ ਦੇ ਹਸਪਤਾਲ ਵਿੱਚ ਹੋਇਆ| ਉਹ 89 ਦੀ ਉਮਰ ਵਿੱਚ ਕਈ ਬਿਮਾਰੀਆਂ ਦੇ ਸ਼ਿਕਾਰ ਸਨ|
ਜਾਣਕਾਰੀ ਮੁਤਾਬਕ ਮਾਰਟਿਨ ਨੇ 200 ਤੋਂ ਵੱਧ ਫਿਲਮਾਂ ਅਤੇ ਟੀ. ਵੀ. ਸ਼ੋਅ ਵਿੱਚ ਕੰਮ ਕੀਤਾ ਹੈ| ਉਨ੍ਹਾਂ ਨੂੰ ਅਸਲ ਪਛਾਣ ‘ਮਿਸ਼ਨ: ਇਮਪਾਸੀਬਲ’ ਟੀ. ਵੀ. ਸੀਰੀਜ਼ ਤੋਂ ਮਿਲੀ| ਸਾਲ 1994 ਵਿੱਚ ਆਈ ਫਿਲਮ ‘ਐਡ ਵੁੱਡ’ ਵਿੱਚ ਦਮਦਾਰ ਐਕਟਿੰਗ ਲਈ ਉਨ੍ਹਾਂ ਨੂੰ ‘ਆਸਕਰ’ ਨਾਲ ਨਵਾਜ਼ਿਆ ਗਿਆ|
ਜ਼ਿਕਰਯੋਗ ਹੈ ਕਿ ਮਾਰਟਿਨ ਲੈਂਡੋ ਦਾ ਜਨਮ ਦੇ ਬਰੁਕਲਿਨ ਵਿੱਚ ਸਾਲ 1928  ਵਿੱਚ ਹੋਇਆ ਸੀ| ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇਕ  ਨਿਊਜ਼ਪੇਪਰ ਕਾਰਟੂਨਿਸਟ ਦੇ ਤੌਰ ਤੇ ਕੀਤੀ ਸੀ| ਐਕਟਿੰਗ ਵਿੱਚ ਕੈਰੀਅਰ ਬਣਾਉਣ ਲਈ ਉਨ੍ਹਾਂ ਨੇ ਆਪਣੀ ਇਸ ਨੌਕਰੀ ਨੂੰ ਪੰਜ ਸਾਲ ਦੇ ਅੰਦਰ ਹੀ ਛੱਡ ਦਿੱਤਾ ਸੀ|

Leave a Reply

Your email address will not be published. Required fields are marked *