ਅਮਰਟੈਕਸ ਚੌਂਕ ਨੇੜੇ ਫੁੱਟਪਾਥ ਉੱਪਰ ਹੋਏ ਨਾਜਾਇਜ ਕਬਜਿਆਂ ਤੋਂ ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ, 9 ਅਕਤੂਬਰ (ਆਰ ਪੀ ਵਾਲੀਆ) ਸਥਾਨਕ ਫੇਜ਼-1 ਵਿੱਚ ਅਮਰਟੈਕਸ ਚੌਂਕ ਨੇੜੇ ਪੈਂਦੀ ਗ੍ਰੀਨ ਬੈਲਟ ਨਾਲ ਲੱਗਦੀ ਫੁੱਟਪਾਥ ਉੱਪਰ ਰੇਹੜੀ ਫੜੀ ਵਾਲਿਆਂ ਨੇ ਨਾਜਾਇਜ ਕਬਜੇ ਕਰ ਰੱਖੇ ਹਨ ਜਿਸ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਫੁੱਟਪਾਥ ਉੱਪਰ ਹੀ ਇਕ ਸਕੂਟਰ ਰਿਪੇਅਰ ਕਰਨ ਵਾਲੇ ਵਿਅਕਤੀ ਨੇ ਨਾਜਾਇਜ ਕਬਜਾ ਕੀਤਾ ਹੋਇਆ ਹੈ| ਇਸ ਫੁੱਟਪਾਥ ਉੱਪਰ ਥਾਂ ਥਾਂ ਸਕੂਟਰਾਂ, ਮੋਟਰਸਾਈਕਲਾਂ ਦਾ ਤੇਲ/ ਪੈਟਰੋਲ ਡੁੱਲਿਆ ਰਹਿੰਦਾ ਹੈ| ਜਿਸ ਕਾਰਨ ਫੁੱਟਪਾਥ ਦੀਆਂ ਟਾਈਲਾਂ ਤੱਕ ਕਾਲੀਆਂ ਹੋ ਚੁੱਕੀਆਂ ਹਨ| ਇਸ ਤੇਲ ਅਤੇ ਗਰੀਸ ਕਾਰਨ ਇੱਥੇ ਅਕਸਰ ਹੀ ਰਾਹਗੀਰ ਤਿਲਕ ਕੇ  ਡਿੱਗ ਜਾਂਦੇ ਹਨ| ਇਸ ਸਕੂਟਰ ਰਿਪੇਅਰ ਵਾਲੇ ਨੇ ਸਕੂਟਰ ਫੁੱਟਪਾਥ ਉੱਪਰ ਚਲਾਉਣ ਲਈ ਕਈ ਥਾਵਾਂ ਤੋਂ ਫੁੱਟਪਾਥ ਵੀ ਤੋੜ ਦਿਤਾ ਹੈ| ਲੋਕਾਂ ਦਾ ਕਹਿਣਾ ਹੈ ਕਿ ਇਸ ਸਭ ਕੁਝ ਮਿਲੀ ਭੁਗਤ ਨਾਲ ਹੀ ਹੋ ਰਿਹਾ ਹੈ| ਉਹਨਾਂ ਮੰਗ ਕੀਤੀ ਕਿ ਫੁੱਟਪਾਥ ਉੱਪਰ ਕੀਤੇ ਹੋਏ ਨਜਾਇਜ ਕਬਜੇ ਤੁਰੰਤ ਹਟਾਏ ਜਾਣ|

Leave a Reply

Your email address will not be published. Required fields are marked *