ਅਮਰਨਾਥ ਯਾਤਰਾ ਦੌਰਾਨ ਹਾਈਵੇਅ ਤੇ ਹੋ ਸਕਦਾ ਹੈ ਅੱਤਵਾਦੀ ਹਮਲਾ, ਅਲਰਟ

ਸ਼੍ਰੀਨਗਰ, 21 ਜੂਨ (ਸ.ਬ.)  ਅੱਤਵਾਦੀਆਂ ਨੇ ਅਮਰਨਾਥ ਯਾਤਰਾ ਦੌਰਾਨ ਹਾਈਵੇਅ ਤੇ ਹਮਲੇ ਦੀ ਸਾਜਿਸ਼ ਰਚੀ ਹੈ, ਜਿਸ ਨੂੰ ਦੇਖਦੇ ਹੋਏ ਕੰਟਰੋਲ ਰੇਖਾ ਅਤੇ ਸੀਮਾ ਤੇ ਚੌਕਸੀ ਵਧਾ ਦਿੱਤੀ ਗਈ ਹੈ| ਕੌਮਾਂਤਰੀ ਸੀਮਾ ਤੇ ਪੂਰੀ ਨਿਗਾਹ ਰੱਖੀ ਜਾ ਰਹੀ ਹੈ, ਤਾਂਕਿ ਅੱਤਵਾਦੀ ਇੱਥੋਂ ਤੋਂ ਘੁਸਪੈਠ ਕਰਕੇ ਹਾਈਵੇਅ ਤੱਕ ਨਾ ਪਹੁੰਚ ਸਕਣ| ਖੁਫੀਆ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਅਮਰਨਾਥ ਯਾਤਰਾ ਦੌਰਾਨ ਬੌਖਲਾਏ ਅੱਤਵਾਦੀ ਵੱਡੇ ਹਮਲੇ ਦੀ ਸਾਜਿਸ਼ ਨੂੰ ਅੰਜਾਮ ਦੇਣ ਵਾਲੇ ਹਨ, ਜਿਸ ਤੇ ਧਿਆਨ ਦਿੰਦੇ ਹੋਏ ਉਧਮਪੁਰ ਤੋਂ ਲੈ ਕੇ ਅਨੰਤਨਾਗ ਤੱਕ ਜੰਮੂ-ਸ਼੍ਰੀਨਗਰ ਹਾਈਵੇਅ ਨੂੰ ਕਾਫੀ ਸੰਵੇਦਨਸ਼ੀਲ ਖੇਤਰ ਮੰਨਿਆ ਜਾ ਰਿਹਾ ਹੈ| ਜੰਮੂ-ਪਠਾਨਕੋਟ ਹਾਈਵੇਅ ਤੇ ਕਠੂਆ ਅਤੇ ਸਾਂਬਾ ਦੇ ਇਲਾਕਿਆਂ ਵਿੱਚ ਵੀ ਅੱਤਵਾਦੀ ਹਮਲੇ ਹੋ ਸਕਦੇ ਹਨ, ਜਿਸ ਨੂੰ ਦੇਖਦੇ ਹੋਏ ਸੁਰੱਖਿਆ ਏਜੰਸੀਆਂ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ|
ਅਮਰਨਾਥ ਯਾਤਰਾ ਦੌਰਾਨ ਰੋਡ ਓਪਨਿੰਗ ਪਾਰਟੀ ਨੂੰ ਚੌਕਸੀ ਵਰਤਣ ਅਤੇ ਰਾਤ ਦੇ ਸਮੇਂ ਵੀ ਚੌਕਸੀ ਵਧਾਉਣ ਲਈ ਕਿਹਾ ਗਿਆ ਹੈ| ਜੰਮੂ, ਸਾਂਬਾ, ਕਠੁਆ, ਉਧਮਪੁਰ ਅਤੇ ਰਾਮਬਨ ਜ਼ਿਲਿਆਂ ਵਿੱਚ ਹਾਈਵੇਅ ਤੇ ਖਾਸ ਚੌਕਸੀ ਵਰਤਣ ਦੀ ਹਿਦਾਇਤ ਦਿੱਤੀ ਗਈ ਹੈ| ਗੱਡੀਆਂ ਨੂੰ ਚੈਕ ਕਰਨ ਦੇ ਇਲਾਵਾ ਹੋਰ ਨਾਕੇ ਲਗਾਤਾਰ ਹਰ ਗਤੀਵਿਧੀ ਤੇ ਨਜ਼ਰ ਰੱਖੀ ਜਾ ਰਹੀ ਹੈ| ਘੁਸਪੈਠ ਦੇ ਸ਼ੱਕ ਨੂੰ ਦੇਖਦੇ ਹੋਏ ਸੰਵੇਦਨਸ਼ੀਲ ਰਸਤਿਆਂ ਤੇ ਵਿਸ਼ੇਸ਼ ਸੁਰੱਖਿਆ ਇੰਤਜ਼ਾਮ ਅਤੇ ਖੁਫੀਆ ਨੈਟਵਰਕ ਨੂੰ ਮਜ਼ਬੂਤ ਰੱਖਿਆ ਗਿਆ ਹੈ| ਕਠੂਆ ਅਤੇ ਸਾਂਬਾ ਜ਼ਿਲੇ ਦੇ ਇਲਾਵਾ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਵੀ ਦਿਨ-ਰਾਤ ਗਸ਼ਤ ਜਾਰੀ ਹੈ|

Leave a Reply

Your email address will not be published. Required fields are marked *