ਅਮਰਨਾਥ ਯਾਤਰਾ ਲਈ ਫਰਜ਼ੀ ਹੈਲੀਕਾਪਟਰ ਟਿਕਟ ਵੇਚ ਰਿਹਾ ਵਿਅਕਤੀ ਗ੍ਰਿਫਤਾਰ

ਸ਼੍ਰੀਨਗਰ, 12 ਜੂਨ (ਸ.ਬ.) ਸਲਾਨਾ ਅਮਰਨਾਥ ਤੀਰਥ ਯਾਤਰਾ ਤੋਂ ਕਰੀਬ 3 ਹਫਤੇ ਪਹਿਲਾਂ ਜੰਮੂ-ਕਸ਼ਮੀਰ ਨੇ ਗੈਰ-ਕਾਨੂੰਨੀ ਤਰੀਕੇ ਨਾਲ ਟਿਕਟ ਵੇਚਣ ਵਾਲੇ ਇਕ ਟਰੈਵਲ  ਏਜੰਟ ਨੂੰ ਗ੍ਰਿਫਤਾਰ ਕੀਤਾ ਹੈ| ਦੱਸਿਆ ਜਾ ਰਿਹਾ ਹੈ ਕਿ ਇਹ ਵਧੀ ਹੋਈ ਦਰਾਂ ਤੇ ਹੈਲੀਕਾਪਟਰ ਦੀਆਂ ਨਕਲੀ ਟਿਕਟਾਂ ਵੇਚ ਕੇ ਲੋਕਾਂ ਦੇ ਨਾਲ ਕਥਿਤ ਰੂਪ ਨਾਲ ਧੋਖਾਧੜੀ ਕਰ ਰਿਹਾ ਹੈ| ਅਮਰਨਾਥ ਯਾਤਰੀਆਂ ਨੂੰ ਲਿਆਉਣ ਜਾਣ ਨੂੰ ਅਧਿਕਾਰਤ ਨਿੱਜੀ ਹੈਲੀਕਾਪਟਰ ਕੰਪਨੀ ‘ਗਲੋਬਲ ਵੈਕਟਰਾ’ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਸੀਨੀਅਰ ਪੁਲੀਸ ਅਧਿਕਾਰੀ ਰਮੇਸ਼ ਜੱਲਾ ਦੀ ਇਕ ਟੀਮ ਨੇ ਸੰਜੈ ਬਜਾਜ ਨੂੰ ਫੜ੍ਹਿਆ, ਜੋ ਸ਼ਹਿਰ ਦੇ ਰੂਪਨਗਰ ਥਾਣੇ ਦੇ ਕੋਲ ਅਧਿਕਾਰਤ ਟਰੈਵਲ ਏਜੰਸੀ ਚਲਾ ਰਿਹਾ ਸੀ| ਪੁਲੀਸ ਬੁਲਾਰੇ ਨੇ ਦੱਸਿਆ ਕਿ ਬਜਾਜ ਨੇ ਪਹਿਲਾਂ ਵੀ ਕਈ ਵਾਰ ਲੋਕਾਂ ਨੂੰ ਕਥਿਤ ਰੂਪ ਨਾਲ ਠੱਗਿਆ ਹੈ ਅਤੇ ਉਹ ਖੁਦ ਨੂੰ ਫਸਣ ਤੋਂ ਬਚਾਉਣ ਲਈ ‘ਮੀਡੀਆ ਨਾਲ ਸੰਬੰਧਤ ਦਾ ਪ੍ਰਯੋਗ’ ਕਰ ਰਿਹਾ ਸੀ| ਇਹ ਮਾਮਲਾ ਉਸ  ਸਮੇਂ ਸ਼ੁਰੂ ਹੋਇਆ, ਜਦੋਂ ਹਰਿਦੁਆਰ ਦੇ ਇਕ ਵਿਅਕਤੀ ਨੇ ਗਲੋਬਲ ਵਿਕਟਰਾ ਤੋਂ ਉਨ੍ਹਾਂ ਟਿਕਟਾਂ ਦਾ ਤਸਦੀਕ ਕੀਤਾ ਜੋ ਉਸ ਨੇ 22 ਹਜ਼ਾਰ ਰੁਪਏ ਵਿੱਚ ਬਜਾਜ ਤੋਂ ਖਰੀਦੀ ਸੀ| ਇਹ ਰਾਸ਼ੀ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਵੱਲੋਂ ਤੈਅ ਕੀਤੇ ਗਏ ਮੁੱਲਾਂ ਤੋਂ ਵਧ ਸੀ, ਜਿਸ ਦੇ ਬਾਅਦ ਕੰਪਨੀ ਨੇ ਪੁਲੀਸ ਨਾਲ ਸੰਪਰਕ ਕੀਤਾ ਅਤੇ ਪੁਲੀਸ ਨੇ ਸੰਜੈ ਬਜਾਜ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ|

Leave a Reply

Your email address will not be published. Required fields are marked *