ਅਮਰਨਾਥ ਯਾਤਰਾ ਵਿੱਚ ਮਹਿਲਾ ਸ਼ਰਧਾਲੂਆਂ ਲਈ ਨਵੀਂ ਅਡਵਾਈਜਰੀ ਜਾਰੀ

ਸ਼੍ਰੀਨਗਰ, 24 ਅਪ੍ਰੈਲ (ਸ.ਬ.) ਸ਼੍ਰੀ ਅਮਰਨਾਥ ਸ਼੍ਰਾਇਨ ਬੋਰਡ (ਐਸ.ਏ. ਐਸ.ਬੀ.) ਨੇ ਅਮਰਨਾਥ ਯਾਤਰਾ ਵਿੱਚ ਸ਼ਾਮਿਲ ਹੋਣ ਵਾਲੀਆਂ ਮਹਿਲਾ ਸ਼ਰਧਾਲੂਆਂ ਨੂੰ ਸਾੜੀ ਨਾ ਪਾਉਣ ਦੀ ਸਲਾਹ ਦਿੰਦੇ ਹੋਏ ਅੱਜ ਕਿਹਾ ਕਿ ਸਲਵਾਰ ਕਮੀਜ਼, ਪੈਂਟ-ਸ਼ਰਟ ਅਤੇ ਟਰੈਕ ਸੂਟ ਇਸ ਸਾਲਾਨਾ ਯਾਤਰਾ ਲਈ ਸਹੂਲਤਜਨਕ ਅਤੇ ਉਪਯੁਕਤ ਕੱਪੜੇ ਹਨ| ਅਮਰਨਾਥ ਯਾਤਰਾ ਦੀ ਸ਼ੁਰੂਆਤ 29 ਜੂਨ ਨੂੰ ਹੋਵੇਗੀ ਅਤੇ ਰੱਖੜੀ ਦੇ ਦਿਨ 7 ਅਗਸਤ ਨੂੰ ਇਹ ਯਾਤਰਾ ਸੰਪੰਨ ਹੋਵੇਗੀ|
ਇਸ ਦੌਰਾਨ ਸ਼ਰਧਾਲੂ ਪਾਰੰਪਰਿਕ ਪਹਿਲਗਾਮ ਅਤੇ ਘੱਟ ਦੂਰੀ ਵਾਲੇ ਮਾਰਗ ਬਾਲਤਾਲ ਦੀ ਵਰਤੋਂ  ਕਰਨਗੇ| ਐਸ.ਏ.ਐਸ.ਬੀ. ਵੱਲੋਂ ਜਾਰੀ ਸਲਾਹ ਵਿੱਚ 6 ਹਫਤਿਆਂ ਤੋਂ ਵਧ ਗਰਭਵਤੀ ਔਰਤ ਨੂੰ ਵੀ ਯਾਤਰਾ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ  ਜਾਵੇਗੀ| ਇਸ ਤੋਂ ਇਲਾਵਾ 13 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਅਤੇ 75 ਸਾਲਾਂ ਤੋਂ ਵਧ ਬਜ਼ੁਰਗਾਂ ਦੀ ਯਾਤਰਾ ਦੀ ਮਨਜ਼ੂਰੀ ਨਹੀਂ ਹੋਵੇਗੀ| ਐਸ.ਏ.ਐਸ.ਬੀ. ਦੇ ਅਧਿਕਾਰੀਆਂ ਨੇ ਤਾਪਮਾਨ ਵਿੱਚ ਕਦੇ-ਕਦੇ ਹੋਣ ਵਾਲੀ ਗਿਰਾਵਟ ਨੂੰ ਦੇਖਦੇ ਹੋਏ ਸ਼ਰਧਾਲੂਆਂ ਨੂੰ ਊਨੀ ਕੱਪੜੇ ਨਾਲ ਰੱਖਣ ਦੀ ਸਲਾਹ ਦਿੱਤੀ ਹੈ|

Leave a Reply

Your email address will not be published. Required fields are marked *