ਅਮਰਨਾਥ ਯਾਤਰੀਆਂ ਉਪਰ ਹੋਏ ਹਮਲੇ ਦੀ ਨਿਖੇਧੀ

ਐਸ ਏ ਐਸ ਨਗਰ,11 ਜੁਲਾਈ (ਸ.ਬ.) ਵਾਇਸ ਅਗੇਂਸਟ ਕਰਾਇਮ  ਨੇ ਕਸ਼ਮੀਰ ਵਿਚ ਅਮਰਨਾਥ ਯਾਤਰੀਆ ਉਪਰ ਹੋਏ ਅੱਤਵਾਦੀ ਹਮਲੇ ਦੀ  ਨਿਖੇਧੀ ਕੀਤੀ ਹੈ| ਅੱਜ ਇਕ ਬਿਆਨ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਸ੍ਰੀ ਰਾਜ ਕੁਮਾਰ ਨੇ ਕਿਹਾ ਕਿ ਅੱਤਵਾਦੀ ਜਿੰਨੀ ਮਰਜੀ ਕੋਸਿਸ ਕਰ ਲੈਣ ਪਰ ਉਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣਗੇ| ਉਹਨਾਂ ਕਿਹਾ ਕਿ ਪਾਕਿਸਤਾਨ ਅੱਤਵਾਦੀਆਂ ਨੁੰ ਭਾਰਤ ਵਿਚ ਭੇਜ ਕੇ ਤੇ ਨਿਰਦੋਸ਼ਾਂ ਦੇ ਕਤਲ ਕਰਵਾ ਕੇ ਆਪਣੇ ਆਪ ਨੁੰ ਸੂਰਮਾ ਸਮਝ ਰਿਹਾ ਹੈ , ਜੇ ਪਾਕਿਸਤਾਨ ਵਿਚ ਹਿੰਮਤ ਹੈ ਤਾਂ ਉਹ ਭਾਰਤ ਨਾਲ ਸਿੱਧੀ ਲੜਾਈ ਲੜੇ| ਉਹਨਾਂ ਕਿਹਾ ਕਿ ਪਾਕਿਸਤਾਨ ਵਿਚ ਏਨੀ ਹਿੰਮਤ ਹੀ ਨਹੀਂ ਹੈ ਕਿ ਉਹ ਭਾਰਤ ਨਾਲ ਸਿੱਧੀ ਲੜਾਈ ਲੜ ਸਕੇ| ਉਹਨਾਂ ਕਿਹਾ ਕਿ ਪਾਕਿਸਤਾਨ ਭਾਰਤ ਨੂੰ ਲਲਕਾਰਨਾ ਬੰਦ ਕਰੇ ਅਤੇ ਨਿਰਦੋਸ਼ਾਂ ਦੇ ਕਤਲ ਕਰਵਾਉਣਾ ਬੰਦ ਕਰੇ|

Leave a Reply

Your email address will not be published. Required fields are marked *