ਅਮਰੀਕਾ ਅਤੇ ਆਸਟ੍ਰੇਲੀਆ ਤੋਂ ਬਾਅਦ ਹੁਣ ਨਿਊਜ਼ੀਲੈਂਡ  ਵੀ ਸਖ਼ਤ ਕਰ ਸਕਦਾ ਹੈ ਵੀਜ਼ਾ ਨਿਯਮ

ਵੈਲਿੰਗਟਨ, 19 ਅਪ੍ਰੈਲ, (ਸ.ਬ.) ਅਮਰੀਕਾ ਅਤੇ ਆਸਟਰੇਲੀਆ ਤੋਂ ਬਾਅਦ ਨਿਊਜ਼ੀਲੈਂਡ ਨੇ ਆਪਣੇ ਵੀਜ਼ਾ ਨਿਯਮ ਨੂੰ ਸਖ਼ਤ ਕਰਨ ਦੇ ਸੰਕੇਤ ਦਿੱਤੇ ਹਨ| ਨਿਊਜ਼ੀਲੈਂਡ ਦੇ ਇਮੀਗਰੇਸ਼ਨ ਮੰਤਰੀ ਮਾਈਕਲ ਵੁੱਡਹਾਊਸ ਨੇ ਕਿਹਾ ਕਿ ਉਹ ਪ੍ਰਵਾਸ ਨੀਤੀ ਵਿੱਚ ‘ਨਿਊਜ਼ੀਲੈਂਡ ਫਸਟ’ ਦੀ ਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮ ਵੀਜ਼ੇ (ਵਰਕ ਵੀਜ਼ੇ) ਨੂੰ ਸਖ਼ਤ ਬਣਾਏਗਾ| ਉਨ੍ਹਾਂ ਕਿਹਾ ਕਿ ਆਸਟਰੇਲੀਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਆਪੋ-ਆਪਣੇ ਦੇਸ਼ ਦੇ ਲੋਕਾਂ ਲਈ ਨੌਕਰੀ ਨੂੰ ਯਕੀਨੀ ਬਣਾਉਣ ਦੀਆਂ ਨੀਤੀਆਂ ਦਾ ਐਲਾਨ ਕਰਨ ਤੋਂ ਬਾਅਦ ਉਹ ਆਪਣੇ ਦੇਸ਼ ਵਿੱਚ ਵੀ ਇਸ ਸੰਬੰਧੀ ਕੰਮ ਕਰ ਰਹੇ ਹਨ| ਸ਼੍ਰੀ ਵੁੱਡਹਾਊਸ ਨੇ ਕਿਹਾ ਕਿ ਇਹ ਵੀਜ਼ਾ ਪ੍ਰੋਗਰਾਮ ਇੱਥੋਂ ਦੇ ਮਾਲਕਾਂ ਨੂੰ ਵਧ ਤੋਂ ਵਧ ਨਿਊਜ਼ੀਲੈਂਡ ਦੇ ਨਾਗਰਿਕਾਂ ਨੂੰ ਲੈਣ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਸਿਖਲਾਈ ਵਿੱਚ ਨਿਵੇਸ਼ ਕਰਨ ਲਈ ਮਦਦ ਕਰੇਗਾ| ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਿੱਚ 23 ਸਤੰਬਰ ਨੂੰ ਆਮ ਚੋਣਾਂ ਹੋਣੀਆਂ ਹਨ, ਜਿਨ੍ਹਾਂ ਵਿੱਚ ਇਹ ਮੁੱਦਾ ਕਾਫੀ ਉਭਰਨ ਵਾਲਾ ਹੈ|

Leave a Reply

Your email address will not be published. Required fields are marked *