ਅਮਰੀਕਾ ਅਤੇ ਇਰਾਨ ਵਿੱਚ ਨੇੜਤਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਅਨਿਸ਼ਚੇ ਭਰੀ ਪ੍ਰਕ੍ਰਿਤੀ ਦੇ ਅਨੁਕੂਲ ਚਾਲ ਚਲਣ ਕਰਦੇ ਹੋਏ ਈਰਾਨ ਦੇ ਪ੍ਰਤੀ ਆਪਣਾ ਰੁਖ਼ ਨਰਮ ਕਰਨ ਦਾ ਸੰਕੇਤ ਦਿੱਤਾ ਹੈ | ਉਨ੍ਹਾਂ ਨੇ ਈਰਾਨੀ ਰਾਸ਼ਟਰਪਤੀ ਹਸਨ ਰੁਹਾਨੀ ਨਾਲ ਬਿਨਾਂ ਕਿਸੇ ਸ਼ਰਤ ਦੇ ਗੱਲਬਾਤ ਕਰਨ ਦੀ ਇੱਛਾ ਜਤਾਈ ਹੈ| ਇਸ ਨਾਲ ਇਰਾਨ ਅਤੇ ਅਮਰੀਕਾ ਦੇ ਰਿਸ਼ਤਿਆਂ ਵਿੱਚ ਆਈ ਤਲਖੀ ਦੇ ਘੱਟ ਹੋਣ ਦੇ ਲੱਛਣ ਹਨ| ਉਂਜ ਵੀ ਕਿਹਾ ਜਾਂਦਾ ਹੈ ਕਿ ਰਿਸ਼ਤਿਆਂ ਦੇ ਦਰਮਿਆਨ ਆਈ ਤਲਖੀ ਦੀ ਉਮਰ ਜ਼ਿਆਦਾ ਨਹੀਂ ਹੁੰਦੀ| ਹਾਲਾਂਕਿ ਵ੍ਹਾਈਟ ਹਾਊਸ ਨੇ ਸੰਕੇਤ ਦਿੱਤਾ ਹੈ ਕਿ ਭਾਵੇਂ ਰਾਸ਼ਟਰਪਤੀ ਟਰੰਪ ਆਪਣੇ ਇਰਾਨੀ ਹਮਰੁਤਮਾ ਨਾਲ ਮਿਲਣ ਦੀ ਇੱਛਾ ਜਤਾਈ ਹੈ, ਪਰੰਤੂ ਇਸਦਾ ਮਤਲਬ ਇਹ ਨਹੀਂ ਕਿ ਅਮਰੀਕਾ ਇਰਾਨ ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਕਮਜੋਰ ਕਰੇਗਾ ਜਾਂ ਦੋਵਾਂ ਦੇਸ਼ਾਂ ਦੇ ਵਿਚਾਲੇ ਕੂਟਨੀਤਿਕ ਅਤੇ ਕਾਰੋਬਾਰੀ ਸੰਬੰਧ ਫਿਰ ਤੋਂ ਸਥਾਪਤ ਹੋਣਗੇ| ਡੋਨਾਲਡ ਟਰੰਪ ਨੇ ਆਪਣੇ ਚੋਣ ਅਭਿਆਨ ਦੇ ਦੌਰਾਨ ਇਰਾਨ ਦੇ ਨਾਲ ਹੋਏ ਪਰਮਾਣੂ ਸਮੱਝੌਤੇ ਨੂੰ ਬੇਤੁਕਾ ਦੱਸਦੇ ਹੋਏ ਇਸਨੂੰ ਰੱਦ ਕਰਨ ਦਾ ਵਾਅਦਾ ਕੀਤਾ ਸੀ| ਰਾਸ਼ਟਰਪਤੀ ਬਨਣ ਤੋਂ ਬਾਅਦ ਇਸ ਸਾਲ ਮਈ ਦੇ ਮਹੀਨੇ ਵਿੱਚ ਉਨ੍ਹਾਂ ਨੇ ਆਪਣੇ ਦੇਸ਼ ਨੂੰ ਇਸ ਸਮਝੌਤੇ ਤੋਂ ਵੱਖ ਕਰ ਲਿਆ ਸੀ ਅਤੇ ਇਰਾਨ ਉਤੇ ਸਖਤ ਪਾਬੰਦੀਆਂ ਲਗਾ ਦਿੱਤੀਆਂ ਸਨ| ਫਰਾਂਸ, ਬ੍ਰਿਟੇਨ, ਰੂਸ ਅਤੇ ਚੀਨ ਵੀ ਇਸ ਸਮਝੌਤੇ ਵਿੱਚ ਸ਼ਾਮਿਲ ਰਹੇ ਹਨ| ਅਮਰੀਕਾ ਦੇ ਮਿੱਤਰ ਰਾਸ਼ਟਰਾਂ ਨੇ ਟਰੰਪ ਨੂੰ ਇਸ ਸਮਝੌਤੇ ਤੋਂ ਵੱਖ ਨਾ ਹੋਣ ਲਈ ਦਬਾਅ ਵੀ ਪਾਇਆ ਸੀ, ਪਰੰਤੂ ਉਨ੍ਹਾਂ ਨੇ ਕਿਸੇ ਦੀ ਇੱਕ ਨਹੀਂ ਸੁਣੀ| ਇਹ ਠੀਕ ਹੈ ਕਿ ਅਮਰੀਕਾ ਮਹਾਂਸ਼ਕਤੀ ਹੈ, ਲਿਹਾਜਾ ਛੋਟੇ ਦੇਸ਼ ਉਸਦੇ ਸਾਹਮਣੇ ਵਿਰੋਧ ਕਰ ਨਹੀਂ ਪਾਉਂਦੇ| ਇਰਾਨ ਨੂੰ ਬਰਬਾਦ ਕਰਨ ਦੀ ਧਮਕੀ ਦੇਣ ਤੋਂ ਬਾਅਦ ਰਾਸ਼ਟਰਪਤੀ ਟਰੰਪ ਦੇ ਰੁਖ਼ ਵਿੱਚ ਆਈ ਨਰਮਾਈ ਵੀ ਤੇਹਰਾਨ ਉਤੇ ਦਬਾਅ ਪਾਉਣ ਦੀ ਕੂਟਨੀਤੀ ਦਾ ਹੀ ਇੱਕ ਹਿੱਸਾ ਹੈ| ਅਸਲ ਵਿੱਚ ਅਮਰੀਕਾ ਇਰਾਨ ਉਤੇ ਨਵੇਂ ਸਿਰੇ ਤੋਂ ਪਰਮਾਣੂ ਸਮਝੌਤਾ ਕਰਨ ਦਾ ਦਬਾਅ ਬਣਾ ਰਿਹਾ ਹੈ| ਪਰੰਤੂ ਦੂਜੇ ਪਾਸੇ ਈਰਾਨੀ ਰਾਸ਼ਟਰਪਤੀ ਹਸਨ ਰੁਹਾਨੀ ਅਮਰੀਕਾ ਦੇ ਪਰਮਾਣੂ ਸਮਝੌਤੇ ਤੋਂ ਬਾਹਰ ਆਉਣ ਦੇ ਕੰਮ ਨੂੰ ਗ਼ੈਰਕਾਨੂੰਨੀ ਮੰਨਦੇ ਹਨ| ਇਸ ਲਈ ਦੋਵਾਂ ਦੇ ਵਿਚਾਲੇ ਗੱਲਬਾਤ ਇਸ ਸ਼ਰਤ ਤੇ ਸੰਭਵ ਲੱਗਦੀ ਹੈ, ਜਦੋਂ ਅਮਰੀਕਾ ਪਰਮਾਣੂ ਸਮਝੌਤੇ ਤੇ ਆਪਣਾ ਫੈਸਲਾ ਵਾਪਸ ਲਵੇ| ਈਰਾਨ ਨੇ ਅਜਿਹਾ ਸੰਕੇਤ ਵੀ ਦਿੱਤਾ ਹੈ| ਪਰ ਇਰਾਨ ਨੂੰ ਅਮਰੀਕੀ ਪੇਸ਼ਕਸ਼ ਦਾ ਸਵਾਗਤ ਕਰਨਾ ਚਾਹੀਦਾ ਹੈ| ਇਰਾਨ ਨੂੰ ਵੀ ਆਪਟੀਮਿਸਟ ਰੁਖ਼ ਅਖਤਿਆਰ ਕਰਕੇ ਗੱਲਬਾਤ ਵੱਲ ਵਧਣਾ ਚਾਹੀਦਾ ਹੈ, ਜਿਸਦੇ ਨਾਲ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਤੇ ਨਵੇਂ ਸਮਝੌਤੇ ਦੀ ਰਾਹ ਨਿਕਲ ਸਕੇ ਅਤੇ ਸ਼ਾਂਤੀ ਪ੍ਰਕ੍ਰਿਆ ਬਹਾਲ ਹੋ ਸਕੇ| ਇਹ ਭਾਰਤੀ ਹਿਤਾਂ ਦੇ ਅਨੁਕੂਲ ਵੀ ਹੋਵੇਗਾ|
ਰਮਨਪ੍ਰੀਤ ਸਿੰਘ

Leave a Reply

Your email address will not be published. Required fields are marked *