ਅਮਰੀਕਾ ਅਤੇ ਚੀਨ ਵਿਚਾਲੇ ਵੱਧਦਾ ਤਨਾਓ

ਚੀਨ ਨੇ ਜਿਸ ਤਰ੍ਹਾਂ ਸਾਊਥ ਚਾਇਨਾ ਸੀ ਦੇ ਅੰਤਰਰਾਸ਼ਟਰੀ  ਜਲ ਖੇਤਰ ਵਿੱਚ ਇੱਕ ਅਮਰੀਕੀ ਡ੍ਰੋਨ ਨੂੰ ਜਬਤ ਕੀਤਾ, ਉਸ ਨਾਲ ਦੋਵੇਂ ਦੇਸ਼ਾਂ ਦੇ ਵਿਚਾਲੇ ਤਣਾਓ ਵਧਣਾ ਤੈਅ ਹੈ| ਚੀਨ ਨੇ ਡ੍ਰੋਨ ਵਾਪਸ ਕਰਨ ਦੀ ਅਮਰੀਕੀ ਮੰਗ ਨੂੰ ਨੋਟਿਸ ਵਿੱਚ ਤਾਂ ਲਿਆ, ਪਰ ਇਸ ਤੇ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ ਹੈ| ਇਹ ਸਪਸ਼ਟ ਨਹੀਂ ਹੈ ਕਿ ਉਹ ਇਸ ਮਾਮਲੇ ਵਿੱਚ ਕਿਸ ਹੱਦ ਤੱਕ ਜਾਣ ਦੀ ਸੋਚ ਰਿਹਾ ਹੈ| ਪਰ ਉਸਦੇ ਇਸ ਕਦਮ  ਨੇ ਦੱਖਣੀ ਚੀਨ ਸਾਗਰ ਵਿੱਚ ਉਸਦੀ ਦਾਦਾਗਿਰੀ ਵਧਣ ਦੇ ਖਦਸ਼ੇ ਨੂੰ ਮਜਬੂਤੀ ਤਾਂ ਦੇ ਹੀ ਦਿੱਤੀ ਹੈ|
ਅਮਰੀਕੀ ਥਿੰਕ ਟੈਂਕਾਂ ਨੇ ਉਪਗ੍ਰਹਿ ਤਸਵੀਰਾਂ ਦੇ ਹਵਾਲੇ ਨਾਲ ਆਪਣਾ ਇਹ ਦਾਅਵਾ ਦੁਹਰਾਇਆ ਹੈ ਕਿ ਚੀਨ ਨੇ ਆਪਣੇ ਬਣਾਏ ਸੱਤ ਨਕਲੀ ਟਾਪੂਆਂ ਤੇ ਐਂਟੀ ਏਅਰਕਰਾਫਟ ਅਤੇ ਐਂਟੀ ਮਿਜ਼ਾਈਲ ਸਿਸਟਮ ਲਗਾ ਲਿਆ ਹੈ| ਜਾਹਿਰ ਹੈ ਚੀਨ ਦੀਆਂ ਇਹ ਗਤੀਵਿਧੀਆਂ ਅਮਰੀਕਾ ਨੂੰ ਵੀ ਇਸ ਇਲਾਕੇ ਵਿੱਚ ਚੌਕਸੀ ਵਧਾਉਣ ਨੂੰ ਪ੍ਰੇਰਿਤ ਕਰ ਰਹੀਆਂ ਹਨ| ਪਰ ਜਬਤ ਡ੍ਰੋਨ ਬਾਰੇ ਉਸ ਦਾ ਕਹਿਣਾ ਹੈ ਕਿ ਇਹ ਦੱਖਣੀ ਚੀਨ ਸਾਗਰ ਦੇ ਅੰਤਰਰਾਸ਼ਟਰੀ ਜਲ ਖੇਤਰ ਵਿੱਚ ਚਲਾਏ ਜਾ ਰਹੇ ਨਿਯਮਕ ਮਿਲਟਰੀ ਸਰਵੇ ਦਾ ਹਿੱਸਾ ਸੀ ਜੋ ਪਾਣੀ ਦੇ ਨਮਕੀਨਪਣ, ਤਾਪਮਾਨ ਅਤੇ ਸਫਾਈ ਸਬੰਧੀ ਸੂਚਨਾਵਾਂ ਇਕੱਠਾ ਕਰ ਰਿਹਾ ਸੀ|
ਖੈਰ ਕੂਟਨੀਤੀ ਵਿੱਚ ਇਸ ਤਰ੍ਹਾਂ ਦੀਆਂ ਤਕਨੀਕੀ ਦਲੀਲਾਂ ਇੱਕ ਹੱਦ ਤੋਂ ਜ਼ਿਆਦਾ ਨਹੀਂ ਚੱਲਦੀਆਂ| ਚੀਨ ਨੇ ਆਪਣੇ ਇਸ ਕਦਮ ਰਾਹੀਂ ਅਮਰੀਕਾ ਸਮੇਤ ਸਾਰੀਆਂ ਸ਼ਕਤੀਆਂ ਨੂੰ ਸਪਸਟ ਸੁਨੇਹਾ ਦਿੱਤਾ ਹੈ ਕਿ ਉਸਨੂੰ ਅਤੇ ਉਸਦੇ ਹਿੱਤਾਂ ਨੂੰ ਹਲਕੇ ਵਿੱਚ ਨਹੀਂ ਲਿਆ ਜਾਵੇ| ਇਸ ਸੁਨੇਹੇ ਨੂੰ ਅਮਰੀਕਾ ਦੇ ਨਵ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬੀਤੇ ਦਿਨੀਂ ਦਿੱਤੇ ਉਸ ਬਿਆਨ ਦੇ ਸੰਦਰਭ ਵਿੱਚ ਹੀ
ਵੇਖਣਾ ਪਵੇਗਾ ਜਿਸ ਵਿੱਚ ਉਨ੍ਹਾਂ ਨੇ ਸੰਕੇਤ ਦਿੱਤਾ ਸੀ ਕਿ ਉਨ੍ਹਾਂ ਦੀ ਸਰਕਾਰ ‘ਵਨ ਚਾਈਨਾ ਪਾਲਿਸੀ’ ਨੂੰ ਜਾਰੀ ਰੱਖਣ ਤੇ ਮੁੜਵਿਚਾਰ ਕਰ ਸਕਦੀ ਹੈ|
ਜਿਕਰਯੋਗ ਹੈ ਕਿ ਇਸ ਨੀਤੀ ਦੇ ਤਹਿਤ ਅਮਰੀਕਾ ਨੇ 1979 ਤੋਂ ਹੀ ਤਾਇਵਾਨ ਤੇ ਚੀਨ ਦੇ ਵਤੀਰੇ ਦਾ ਸਨਮਾਨ ਕੀਤਾ ਹੈ, ਜਿਸ ਨੂੰ ਚੀਨ ਆਪਣਾ ਅਟੁੱਟ ਹਿੱਸਾ ਮੰਨਦਾ ਹੈ| ਟਰੰਪ ਆਪਣੇ ਉਸ ਬਿਆਨ ਨੂੰ ਲੈ ਕੇ ਕਿੰਨੇ ਗੰਭੀਰ ਸਨ ਇਹ ਤਾਂ ਪਤਾ ਨਹੀਂ, ਪਰ ਅਮਰੀਕਾ ਸਮੇਤ ਪੂਰੀ ਦੁਨੀਆ ਵਿੱਚ ਇਹ ਮੰਨਿਆ ਗਿਆ ਕਿ ਉਨ੍ਹਾਂ ਨੂੰ ਵਿਦੇਸ਼ ਨੀਤੀ ਦੇ
ਸੰਵੇਦਨਸ਼ੀਲ ਮਸਲਿਆਂ ਨੂੰ ਥੋੜ੍ਹੀ ਹੋਰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ| ਰਾਸ਼ਟਰਪਤੀ ਓਬਾਮਾ ਤੱਕ ਨੇ ਉਨ੍ਹਾਂ ਨੂੰ ਜਨਤਕ ਰੂਪ ਨਾਲ ਇਹ ਸਲਾਹ ਦਿੱਤੀ| ਹਾਲਾਂਕਿ ਚੀਨ ਅਤੇ ਅਮਰੀਕਾ ਦੋਵੇਂ ਦੁਨੀਆ ਦੇ ਦੋ ਵੱਡੇ  ਤਾਕਤਵਰ ਦੇਸ਼ ਹਨ, ਉਨ੍ਹਾਂ ਦੇ ਚੰਗੇ-ਬੁਰੇ ਰਿਸ਼ਤਿਆਂ ਤੋਂ ਪੂਰੀ ਦੁਨੀਆ ਪ੍ਰਭਾਵਿਤ ਹੁੰਦੀ ਹੈ| ਇਸ ਲਈ ਉਨ੍ਹਾਂ ਲਈ ਉਮੀਦ ਕੀਤੀ ਜਾਂਦੀ ਹੈ ਕਿ ਆਪਣੇ ਮਸਲਿਆਂ ਨੂੰ ਉਹ ਜ਼ਿਆਦਾ ਸਬਰ ਅਤੇ ਸਮਝਦਾਰੀ ਨਾਲ ਸੁਲਝਾਉਣਗੇ|
ਨਵੀ

Leave a Reply

Your email address will not be published. Required fields are marked *