ਅਮਰੀਕਾ ਅਤੇ ਯੂਨੈਸਕੋ ਵਿਚਾਲੇ ਮਤਭੇਦ ਵਧੇ

ਅਮਰੀਕਾ ਨੇ ਸੰਯੁਕਤ ਰਾਸ਼ਟਰ ਸਿੱਖਿਅਕ ,  ਵਿਗਿਆਨੀ ਅਤੇ ਸਭਿਆਚਾਰਕ ਸੰਗਠਨ  (ਯੂਨੈਸਕੋ) ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਹੈ|  ਇਸ ਘੋਸ਼ਣਾ ਵਿੱਚ ਉਸ ਨੇ ਕਿਹਾ ਕਿ ਯੂਨੈਸਕੋ ਲੰਬੇ ਸਮੇਂ ਤੋਂ ਇਜਰਾਇਲ ਵਿਰੋਧੀ ਰੁਖ਼ ਆਪਣਾ ਰਿਹਾ ਹੈ ਜਿਸਦੇ ਚਲਦੇ ਉਸਨੇ ਇਸ ਸੰਸਥਾ ਤੋਂ ਵੱਖ ਹੋਣ ਦਾ ਫੈਸਲਾ ਲਿਆ ਹੈ| ਅਮਰੀਕਾ ਅਤੇ ਯੂਨੈਸਕੋ  ਦੇ ਵਿਚਾਲੇ ਮਤਭੇਦ ਕੋਈ ਨਵੀਂ ਗੱਲ ਨਹੀਂ ਹੈ| 2011 ਵਿੱਚ ਫਿਲਸਤੀਨ  ਦੇ ਯੂਨੈਸਕੋ ਦਾ ਮੈਂਬਰ ਬਨਣ ਤੋਂ ਬਾਅਦ ਤੋਂ ਹੀ ਅਮਰੀਕਾ ਉਸ ਤੋਂ ਨਰਾਜ ਚੱਲ ਰਿਹਾ ਸੀ ਅਤੇ ਉਸਨੇ ਯੂਨੈਸਕੋ ਦੀ ਫੰਡਿੰਗ ਵਿੱਚ ਕਟੌਤੀ ਵੀ ਕਰ ਦਿੱਤੀ ਸੀ| ਜਿਕਰਯੋਗ ਹੈ ਕਿ ਯੂਨੈਸਕੋ 1946 ਵਿੱਚ ਬਣੀ ਇੱਕ ਸੰਸਾਰਿਕ ਸੰਸਥਾ ਹੈ ਜੋ ਵਿਸ਼ਵ ਧਰੋਹਰਾਂ ਨੂੰ ਨਿਸ਼ਾਨਦੇਹ ਕਰਨ ਅਤੇ ਉਨ੍ਹਾਂ ਨੂੰ ਸੰਜੋਣ ਲਈ ਜਾਣੀ ਜਾਂਦੀ ਹੈ| ਇਸ ਕੰਮ ਰਾਹੀਂ ਇਸਨੇ ਅਹਿਸਾਸ ਦਿਵਾਇਆ ਕਿ ਸੰਸਾਰ ਦੀਆਂ ਤਮਾਮ ਧਰੋਹਰਾਂ ਉਤੇ ਪੂਰੀ ਮਨੁੱਖਤਾ ਦਾ ਹੱਕ ਹੈ ਅਤੇ ਇਸ ਕ੍ਰਮ ਵਿੱਚ ਸੰਸਾਰ ਨੂੰ ਇੱਕ ਸਭਿਆਚਾਰਕ ਨਿਯਮ ਵਿੱਚ ਬੰਨਣ ਦਾ ਕੰਮ ਕੀਤਾ| ਯੂਨੈਸਕੋ ਨੇ ਤਮਾਮ ਦੇਸ਼ਾਂ ਵਿੱਚ ਆਪਣੀ ਸਭਿਆਚਾਰਕ ਪਹਿਚਾਣ ਨੂੰ ਸੰਜੋ ਕੇ ਰੱਖਣ ਦੀ ਇੱਕ ਤਮੀਜ ਵੀ ਪੈਦਾ ਕੀਤੀ| ਉਨ੍ਹਾਂ ਨੂੰ ਬਚਾ ਕੇ ਰੱਖਣ ਦੇ ਤਰੀਕੇ ਸਿਖਾਏ ਅਤੇ ਸਭਿਆਚਾਰਕ ਆਦਾਨ-ਪ੍ਰਦਾਨ ਨੂੰ ਬੜਾਵਾ ਦਿੱਤਾ| ਅੱਜ ਜਦੋਂ ਦੁਨੀਆ ਵਿੱਚ ਕੂਟਨੀਤਿਕ ਪੱਧਰ ਤੇ ਕੜਵਾਹਟ ਵੱਧਦੀ ਜਾ ਰਹੀ ਹੈ, ਉਦੋਂ ਯੂਨੈਸਕੋ ਦੀ ਭੂਮਿਕਾ ਮਹੱਤਵਪੂਰਣ ਹੋ ਗਈ ਹੈ| ਅਜਿਹੇ ਵਿੱਚ ਜ਼ਰੂਰਤ ਇਸ ਨੂੰ ਹੋਰ ਮਜਬੂਤ ਬਣਾਉਣ ਦੀ ਹੈ|  ਆਪਣੇ ਰਾਜਨੀਤਿਕ ਹਿਤਾਂ ਦੀ ਵਜ੍ਹਾ ਨਾਲ ਇਸਨੂੰ ਕਮਜੋਰ ਕਰਨਾ ਠੀਕ ਨਹੀਂ| ਪਰੰਤੂ ਅਮਰੀਕਾ ਦੇ ਤਾਜ਼ਾ ਰੁਖ਼ ਨਾਲ ਇਸਦਾ ਕਮਜੋਰ ਪੈਣਾ ਤੈਅ ਹੈ|
ਸੰਕਟ ਸਿਰਫ ਯੂਨੈਸਕੋ ਤੱਕ ਸੀਮਿਤ ਨਹੀਂ ਹੈ| ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਰੁਖ਼ ਸ਼ੁਰੂ ਤੋਂ ਸੰਯੁਕਤ ਰਾਸ਼ਟਰ ਨਾਲ ਪੰਗੇ ਲੈਣ ਦਾ ਰਿਹਾ ਹੈ| ਰਾਸ਼ਟਰਪਤੀ ਬਨਣ  ਤੋਂ ਪਹਿਲੇ ਤੋਂ ਹੀ ਉਹ ਇਸਦੀ ਆਲੋਚਨਾ ਕਰਦੇ ਰਹੇ ਹਨ|  ਯੂਨੈਸਕੋ ਨਾਲ ਰਿਸ਼ਤਾ ਤੋੜਨ ਤੋਂ ਤੁਰੰਤ ਬਾਅਦ ਅਮਰੀਕਾ ਨੇ ਸੰਕੇਤ ਦਿੱਤਾ ਕਿ ਉਹ ਸੰਯੁਕਤ ਰਾਸ਼ਟਰ ਦੇ ਹੋਰ ਸੰਗਠਨਾਂ ਤੋਂ ਵੀ ਵੱਖ ਹੋਣ ਦਾ ਫੈਸਲਾ ਕਰ ਸਕਦਾ ਹੈ| ਯੂਐਨ ਵਿੱਚ ਅਮਰੀਕਾ ਦੀ ਸਥਾਈ ਪ੍ਰਤਿਨਿੱਧੀ ਨਿਕੀ ਹੇਲੀ ਨੇ ਇਹਨਾਂ ਸਾਰੇ ਸੰਗਠਨਾਂ ਨੂੰ ਸਚਤ ਚਿਤਾਵਨੀ ਦਿੱਤੀ ਕਿ ਉਨ੍ਹਾਂ ਦਾ ਲੇਖਾ ਜੋਖਾ ਵੀ ‘ਅਮਰੀਕਾ ਫਰਸਟ’ ਵਾਲੇ ਨਜਰੀਏ ਤੋਂ ਹੀ ਕੀਤਾ ਜਾਵੇਗਾ| ਉਨ੍ਹਾਂ ਕਿਹਾ ਕਿ ਅਮਰੀਕੀ ਕਰਦਾਤਾ ਉਨ੍ਹਾਂ ਨੀਤੀਆਂ ਲਈ ਭੁਗਤਾਨ ਕਿਉਂ ਕਰਦੇ ਰਹੇ, ਜਿਨ੍ਹਾਂ ਦਾ ਰੁਖ਼ ਸਾਡੇ ਮੁੱਲਾਂ ਦੇ ਪ੍ਰਤੀ ਦੁਸ਼ਮਨੀ ਭਰਿਆ ਹੈ,  ਅਤੇ ਜੋ ਸਾਡੇ ਨਿਆਂ ਅਤੇ ਆਮ ਗਿਆਨ ਦਾ ਮਜਾਕ ਉਡਾਉਂਦੀਆਂ ਹਨ|  ਸਵਾਲ ਇਹ ਹੈ ਕਿ ਕੀ ਅਮਰੀਕਾ ਯੂਐਨ ਨੂੰ ਪੂਰੀ ਤਰ੍ਹਾਂ ਆਪਣੀਆਂ ਨੀਤੀਆਂ ਉਤੇ ਚਲਾਉਣਾ ਚਾਹੁੰਦਾ ਹੈ? ਯੂਐਨ ਦਾ ਗਠਨ ਇੱਕ ਅਜਿਹੇ ਤਟਸਥ ਸੰਸਾਰਿਕ ਮੰਚ  ਦੇ ਤੌਰ ਤੇ ਕੀਤਾ ਗਿਆ ਸੀ ਜਿੱਥੇ ਕੋਈ ਵੀ ਵਿਵਾਦ ਮਿਲ – ਜੁਲ ਕੇ ਸੁਲਝਾਇਆ ਜਾ     ਸਕੇ|  ਇਹ ਉਦੋਂ ਸੰਭਵ ਹੈ ਜਦੋਂ ਇਸ ਸੰਸਥਾ ਵਿੱਚ ਸਭਦਾ ਭਰੋਸਾ ਕਾਇਮ ਰਹਿ ਸਕੇ|  ਇਹ ਕਿਸੇ ਇੱਕ ਦੇਸ਼ ਜਾਂ ਗੁਟ ਦੇ ਪ੍ਰਤੀ ਝੁੱਕਿਆ  ਰਹੇਗਾ ਤਾਂ ਇਸਦੀ ਭਰੋਸੇਯੋਗਤਾ ਖਤਮ ਹੋ ਜਾਵੇਗੀ|  ਅਮਰੀਕਾ ਸੰਸਾਰ ਵਿੱਚ ਸ਼ਾਂਤੀ ਅਤੇ ਸੌਹਾਰਦ ਕਾਇਮ ਕਰਨ ਦੀ ਗੱਲ ਕਰਦਾ ਹੈ|  ਇਹ ਟੀਚਾ ਯੂਐਨ ਦੇ ਜਰੀਏ ਹੀ ਹਾਸਲ ਕੀਤਾ ਜਾ ਸਕਦਾ ਹੈ| ਬਿਹਤਰ ਹੋਵੇਗਾ ਕਿ ਉਹ ਇਸਨੂੰ ਮਜਬੂਤ ਬਣਾਏ |
ਮੁਕਲ ਵਿਆਸ

Leave a Reply

Your email address will not be published. Required fields are marked *