ਅਮਰੀਕਾ : ਅਧਿਆਪਕਾਂ ਦੀ ਹੜਤਾਲ ਕਾਰਨ 5 ਲੱਖ ਵਿਦਿਆਰਥੀ ਪ੍ਰਭਾਵਿਤ|

ਵਾਸ਼ਿੰਗਟਨ, 15 ਜਨਵਰੀ (ਸ.ਬ.) ਅਮਰੀਕਾ ਦੇ ਲਾਸ ਏਂਜਲਸ ਵਿਚ ਸਰਕਾਰੀ ਸਕੂਲਾਂ ਦੇ 30,000 ਤੋਂ ਵੱਧ ਅਧਿਆਪਕ ਹੜਤਾਲ ਤੇ ਚਲੇ ਗਏ| ਇਨ੍ਹਾਂ ਅਧਿਆਪਕਾਂ ਨੇ ਬਿਹਤਰ ਤਨਖਾਹ, ਕਲਾਸਾਂ ਵਿਚ ਘੱਟ ਵਿਦਿਆਰਥੀ ਅਤੇ ਵੱਧ ਅਧਿਆਪਕਾਂ ਦੀ ਭਰਤੀ ਦੀ ਮੰਗ ਨੂੰ ਲੈ ਕੇ ਸਰਕਾਰ ਤੇ ਦਬਾਅ ਬਣਾਉਣ ਲਈ ਹੜਤਾਲ ਕੀਤੀ| ਬੀਤੇ 30 ਸਾਲਾਂ ਵਿਚ ਇਹ ਇਸ ਤਰ੍ਹਾਂ ਦੀ ਪਹਿਲੀ ਹੜਤਾਲ ਹੈ|
ਸਕੂਲਾਂ ਵਿਚ ਗਿਣਤੀ ਦੇ ਮਾਮਲੇ ਵਿਚ ਲਾਸ ਏਂਜਲਸ ਦੂਜਾ ਸਭ ਤੋਂ ਵੱਡਾ ਜ਼ਿਲਾ ਹੈ| ਇਸ ਹੜਤਾਲ ਕਾਰਨ ਲੱਗਭਗ 5,00,000 ਵਿਦਿਆਰਥੀ ਪ੍ਰਭਾਵਿਤ ਹੋ ਰਹੇ ਹਨ| ਅਧਿਆਪਕਾਂ ਦੇ ਨਾਲ ਬੀਤੇ ਹਫਤੇ ਹੋਈ ਡੂੰਘੀ ਗੱਲਬਾਤ ਬੇਨਤੀਜਾ ਰਹੀ| ਇਨ੍ਹਾਂ ਗਤੀਵਿਧੀਆਂ ਤੇ ਕਰੀਬੀ ਨਜ਼ਰ ਰੱਖ ਰਹੇ ਦੇਸ਼ ਭਰ ਦੇ ਅਧਿਆਪਕ ਐਸੋਸੀਏਸ਼ਨ ਵੀ ਵਾਰਤਾ ਕਰ ਰਹੇ ਹਨ ਅਤੇ ਹੜਤਾਲ ਤੇ ਵੀ ਵਿਚਾਰ ਕਰ ਰਹੇ ਹਨ| ‘ਯੂਨਾਈਟਿਡ ਟੀਚਰਜ਼ ਲਾਸ ਏਂਜਲਸ’ ਨਾਮਕ ਯੂਨੀਅਨ ਦੇ ਪ੍ਰਮੁੱਖ ਐਲੇਕਸ ਕੈਪੁਟੋ-ਪਰਲ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ,”ਅਸੀਂ ਇੱਥੇ ਜਨਤਕ ਸਿੱਖਿਆ ਲਈ ਸੰਘਰਸ਼ ਕਰ ਰਹੇ ਹਾਂ|

Leave a Reply

Your email address will not be published. Required fields are marked *