ਅਮਰੀਕਾ ਕਰੇਗਾ 220 ਜੈਟ ਇੰਜਣ ਦਾ ਨਿਰੀਖਣ

ਵਾਸ਼ਿੰਗਟਨ, 19 ਅਪ੍ਰੈਲ (ਸ.ਬ.) ਅਮਰੀਕਾ ਦੀ ਫੈਡਰਲ ਐਵੀਏਸ਼ਨ ਐਡਮਿਨੀਸਟਰੇਸ਼ਨ (ਐਫ.ਏ.ਏ) ਨੇ ਕਿਹਾ ਹੈ ਕਿ ਉਹ ਆਪਣੇ 220 ਜੈਟ ਇੰਜਣਾਂ ਦੇ ਨਿਰੀਖਣ ਕਰੇਗੀ| ਦੱਖਣੀ-ਪੱਛਮੀ (ਸਾਊਥਵੈਸਟ) ਉਡਾਣ ਵਿਚ ਧਮਾਕੇ ਦੀ ਜਾਂਚ ਤੋਂ ਬਾਅਦ ਐਫ.ਏ.ਏ ਨੇ ਇਹ ਫੈਸਲਾ ਲਿਆ ਹੈ|
ਜਾਂਚਕਰਤਾਵਾਂ ਨੇ ਦੱਸਿਆ ਦੱਖਣੀ ਪੱਛਮੀ (ਸਾਊਥਵੈਸਟ) ਏਅਰਲਾਈਨਜ਼ ਜਹਾਜ਼ ਦਾ ਫੈਨ ਬਲੇਡ ਟੁੱਟਣ ਨਾਲ ਜਹਾਜ਼ ਵਿਚ ਧਮਾਕਾ ਹੋਇਆ, ਜਿਸ ਨਾਲ ਜਹਾਜ਼ ਦੀ ਖਿੜਕੀ ਟੁੱਟ ਗਈ ਅਤੇ 1 ਵਿਅਕਤੀ ਦੀ ਮੌਤ ਹੋ ਗਈ| ਉਡਾਣ ਮਾਹਰਾਂ ਨੇ ਆਪਣੇ ਹੁਕਮ ਵਿਚ ਅਗਲੇ 6 ਮਹੀਨਿਆਂ ਦੇ ਅੰਦਰ ਸਾਰੇ ਸੀ.ਐਫ.ਐਮ 56-7ਬੀ ਇੰਜਣਾਂ ਦੇ ਫੈਨ ਬਲੈਡਾਂ ਦੀ ਅਲਟਰਾਸੋਨਿਕ ਪ੍ਰੀਖਣ ਦੀ ਗੱਲ ਕਹੀ ਹੈ|

Leave a Reply

Your email address will not be published. Required fields are marked *