ਅਮਰੀਕਾ ਕਰ ਰਿਹੈ ਅਫਗਾਨਿਸਤਾਨ ਦਾ ਸਮਰਥਨ : ਟਰੰਪ

ਵਾਸ਼ਿੰਗਟਨ, 10 ਫਰਵਰੀ (ਸ.ਬ.) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਫੋਨ ਤੇ ਗੱਲ ਕੀਤੀ| ਉਨ੍ਹਾਂ ਕਿਹਾ ਕਿ ਉਹ ਅਫਗਾਨਿਸਤਾਨ ਦੀ ਏਕੇ ਵਾਲੀ ਸਰਕਾਰ ਦਾ ਸਮਰਥਨ ਕਰਦੇ ਹਨ| ਗੱਲਬਾਤ ਦੌਰਾਨ ਦੋਹਾਂ ਦੇਸ਼ਾਂ ਵਿਚਕਾਰ ਦੋ-ਪੱਖੀ ਸਮਝੌਤੇ ਵਿੱਚ ਭਾਗੀਦਾਰੀ ਦੇ ਮਹੱਤਵ ਤੇ ਜ਼ੋਰ ਦਿੱਤਾ ਗਿਆ| ਵ੍ਹਾਈਟ ਹਾਊਸ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਗਨੀ ਨਾਲ ਗੱਲ ਕੀਤੀ| ਉਨ੍ਹਾਂ ਨੇ ਅਮਰੀਕਾ-ਅਫਗਾਨਿਸਤਾਨ ਵਿਚਕਾਰ ਏਕਤਾ ਬਣਾਈ ਰੱਖਣ ਦੀ ਗੱਲ ਕਹੀ|
ਟਰੰਪ ਅਤੇ ਗਨੀ ਨੇ ਸੁਰੱਖਿਆ, ਅੱਤਵਾਦ ਖਿਲਾਫ ਲੜਾਈ ਵਿੱਚ ਸਾਥ ਦੇਣ ਅਤੇ ਆਰਥਿਕ ਵਿਕਾਸ ਦੇ ਖੇਤਰਾਂ ਵਿੱਚ ਦੋ-ਪੱਖੀ ਸੰਬੰਧਾਂ ਨੂੰ ਮਜਬੂਤ ਕਰਨ ਸੰਬੰਧੀ ਚਰਚਾ ਕੀਤੀ| ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਆਪਸ ਵਿੱਚ ਗੱਲਬਾਤ ਕਰਦੇ ਰਹਿਣਗੇ| ਅਫਗਾਨਿਸਤਾਨ ਵਿੱਚ ਨਾਟੋ ਅਤੇ ਅਮਰੀਕੀ ਕਮਾਂਡਰ ਜਨਰਲ ਜਾਨ ਨਿਕੋਲਸਨ ਨੇ          ਸੈਨੇਟਰਾਂ ਨੂੰ ਕਿਹਾ ਕਿ ਗਨੀ ਅਫਗਾਨਿਸਤਾਨ ਵਿੱਚ ਸੁਧਾਰ ਲਿਆ ਰਹੇ ਹਨ ਅਤੇ ਅਫਗਾਨਿਸਤਾਨ ਸੁਰੱਖਿਆ ਸੁਧਾਰ ਕਰਨ ਲਈ ਕੰਮ ਕਰ ਰਿਹਾ ਹੈ| ਜ਼ਿਕਰਯੋਗ ਹੈ ਕਿ ਨਿਕੋਲਸਨ ਨੇ ਜਾਣਕਾਰੀ ਦਿੱਤੀ ਸੀ ਕਿ ਰੂਸ ਗਲਤ ਨੀਤੀਆਂ ਚਲਾ ਕੇ ਤਾਲਿਬਾਨ ਨੂੰ ਚੰਗਾ ਦੱਸ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਉਹ ਆਈ. ਐਸ. ਖਿਲਾਫ ਲੜ ਰਿਹਾ ਹੈ ਅਤੇ ਅਫਗਾਨਿਸਤਾਨੀ ਸਰਕਾਰ ਆਈ. ਐਸ. ਖਿਲਾਫ ਨਹੀਂ ਲੜ ਰਹੀ| ਉਨ੍ਹਾਂ ਕਿਹਾ ਕਿ ਈਰਾਨ ਤਾਲਿਬਾਨ ਨੂੰ ਹਥਿਆਰ ਅਤੇ ਪੈਸੇ ਭੇਜ ਰਿਹਾ ਹੈ|

Leave a Reply

Your email address will not be published. Required fields are marked *