ਅਮਰੀਕਾ : ਕੰਧ ਨੂੰ ਚੀਰਦੀ ਹੋਈ ਆਈ ਗੋਲੀ, ਘਰ ਵਿੱਚ ਪੜ੍ਹ ਰਹੀ ਬੱਚੀ ਦੇ ਸਿਰ ਵਿੱਚ ਵੱਜੀ


ਸ਼ਿਕਾਗੋ, 24 ਅਕਤੂਬਰ (ਸ.ਬ.) ਅਮਰੀਕਾ ਦੇ ਉੱਤਰੀ-ਪੂਰਬੀ ਇੰਡੀਆਨਾ ਵਿਚ ਰਹਿਣ ਵਾਲੇ ਇਕ ਪਰਿਵਾਰ ਦੀ 8 ਸਾਲਾ ਬੱਚੀ ਘਰ ਵਿਚ ਪੜ੍ਹਾਈ ਕਰ ਰਹੀ ਸੀ ਕਿ ਅਚਾਨਕ ਇਕ ਗੋਲੀ ਉਸ ਦੇ ਘਰ ਦੀ ਕੰਧ ਨੂੰ ਚੀਰਦੀ ਹੋਈ ਉਸ ਦੇ ਸਿਰ ਵਿਚ ਲੱਗ ਗਈ| ਇਸ ਤੋਂ ਬਾਅਦ ਬੱਚੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ| ਉਸ ਦੀ ਤਾਜ਼ਾ ਹਾਲਤ ਬਾਰੇ ਅਜੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ|
ਸ਼ੁਰੂਆਤੀ ਜਾਂਚ ਵਿਚ ਇਹ ਸਾਹਮਣੇ ਆਇਆ ਕਿ ਕੋਈ ਵਿਅਕਤੀ ਘਰ ਦੇ ਬਾਹਰ ਗੋਲੀਆਂ ਚਲਾ ਰਿਹਾ ਸੀ ਤੇ ਇਹ ਗੋਲੀ ਕੰਧ ਨੂੰ ਚੀਰਦੀ ਹੋਈ ਘਰ ਵਿਚ ਆਈ ਤੇ ਬੱਚੀ ਦੇ ਸਿਰ ਵਿਚ ਲੱਗੀ| ਪੁਲੀਸ ਨੂੰ ਯਕੀਨ ਨਹੀਂ ਹੋ ਰਿਹਾ ਕਿ ਸਭ ਅਚਾਨਕ ਹੋਇਆ ਹੋਵੇਗਾ|
ਈਸਟ ਸ਼ਿਕਾਗੋ ਪੁਲੀਸ ਮੁਤਾਬਕ ਬੱਚੀ ਮੈਗੋਆਨ ਅਵੈਨਿਊ ਵਿਚ ਆਪਣੇ ਘਰ ਵਿਚ ਬੈਠੀ ਪੜ੍ਹ ਰਹੀ ਸੀ ਤੇ ਰਾਤ 10 ਕੁ ਵਜੇ ਉਸ ਦੇ ਸਿਰ ਵਿਚ ਗੋਲੀ ਲੱਗੀ| ਪੁਲੀਸ ਦਾ ਕਹਿਣਾ ਹੈ ਕਿ ਕਿਸੇ ਨੇ ਆਟੋਮੈਟਿਕ ਹਥਿਆਰ ਨਾਲ ਉਸ ਬੱਚੀ ਦੇ ਘਰ ਦੇ ਬਾਹਰ 16 ਰਾਊਂਡ ਫਾਇਰ ਕੀਤੇ ਤੇ ਇਕ ਗੋਲੀ ਬੱਚੀ ਦੇ ਲੱਗ ਗਈ| ਅਜੇ ਤੱਕ ਹਮਲਾਵਰ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ| ਫਿਲਹਾਲ ਪੁਲੀਸ ਜਾਂਚ ਕਰ ਰਹੀ ਹੈ| ਇਸ ਅਜੀਬ ਮਾਮਲੇ ਨਾਲ ਲੋਕਾਂ ਵਿਚ ਦਹਿਸ਼ਤ ਹੈ ਤੇ ਉਨ੍ਹਾਂ ਕਿਹਾ ਕਿ ਹੁਣ ਕੋਈ ਆਪਣੇ ਘਰ ਵਿਚ ਵੀ ਸੁਰੱਖਿਅਤ ਨਹੀਂ ਹੈ|

Leave a Reply

Your email address will not be published. Required fields are marked *