ਅਮਰੀਕਾ : ਗੈਸ ਪਾਈਪ ਲਾਈਨ ਵਿੱਚ ਹੋਏ 70 ਧਮਾਕੇ, 3 ਸ਼ਹਿਰਾਂ ਨੂੰ ਕਰਵਾਇਆ ਗਿਆ ਖਾਲੀ

ਵਾਸ਼ਿੰਗਟਨ, 14 ਸਤੰਬਰ (ਸ.ਬ.) ਅਮਰੀਕਾ ਦੇ ਉਤਰੀ ਬੋਸਟਨ ਸ਼ਹਿਰ ਵਿੱਚ ਗੈਸ ਪਾਈਪ ਲਾਈਨ ਵਿੱਚ ਦਰਜਨਾਂ ਧਮਾਕਿਆਂ ਮਗਰੋਂ ਉਥੋਂ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ| ਪੁਲੀਸ ਨੇ ਕਿਹਾ ਕਿ ਇਸ ਘਟਨਾ ਵਿੱਚ ਘੱਟ ਤੋਂ ਘੱਟ 6 ਵਿਅਕਤੀ ਜ਼ਖਮੀ ਹੋਏ ਹਨ|
ਮੈਸਚੁਸਟੇਸ ਸਟੇਟ ਪੁਲੀਸ ਨੇ ਦੱਸਿਆ ਕਿ ਤਕਰੀਬਨ 70 ਧਮਾਕਿਆਂ ਮਗਰੋਂ ਈਸਟ ਕੋਸਟ ਟਾਊਨਸ ਆਫ ਲਾਰੈਂਸ, ਅੰਡੋਵਰ ਅਤੇ ਉਤਰੀ ਅੰਡੋਵਰ ਵਿੱਚ ਗੈਸ ਦੀ ਬਦਬੂ ਆ ਰਹੀ ਹੈ| ਉਨ੍ਹਾਂ ਨੇ ਦੱਸਿਆ ਕਿ ਗੈਸ ਲਾਈਨ ਉਤੇ ਪ੍ਰੈਸ਼ਰ ਨੂੰ ਘੱਟ ਕੀਤਾ ਜਾ ਰਿਹਾ ਹੈ| ਹਾਲਾਂਕਿ ਇਸ ਵਿੱਚ ਕੁੱਝ ਸਮਾਂ ਲੱਗ ਜਾਵੇਗਾ| ਉਂਝ ਸੁਰੱਖਿਆ ਕਾਰਨਾਂ ਕਰਕੇ 3 ਸ਼ਹਿਰਾਂ ਨੂੰ ਖਾਲੀ ਕਰਵਾਇਆ ਗਿਆ ਹੈ|
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਧਮਾਕੇ ਦੇ ਕਾਰਨਾਂ ਬਾਰੇ ਅਜੇ ਕੁੱਝ ਨਹੀਂ ਕਹਿ ਸਕਦੇ| ਲਾਰੈਂਸ ਦੇ ਮੇਅਰ ਨੇ ਕਸਬੇ ਦੇ ਦੱਖਣੀ ਖੇਤਰ ਵਿੱਚ ਰਹਿ ਰਹੇ ਸਾਰੇ ਲੋਕਾਂ ਨੂੰ ਬਿਜਲੀ ਸਪਲਾਈ ਬੰਦ ਕੀਤੇ ਜਾਣ ਤੋਂ ਪਹਿਲਾਂ ਘਰਾਂ ਨੂੰ ਛੱਡਣ ਲਈ ਕਿਹਾ ਸੀ| ਉਥੇ ਹੀ ਲਾਰੈਂਸ ਜਨਰਲ ਹਸਪਤਾਲ ਨੇ ਕਿਹਾ ਕਿ ਉਹ ਗੈਸ ਧਮਾਕੇ ਵਿੱਚ ਜ਼ਖਮੀ ਹੋਏ 10 ਵਿਅਕਤੀਆਂ ਦਾ ਇਲਾਜ ਕਰ ਰਿਹਾ ਹੈ, ਜਿਸ ਵਿੱਚ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ|

Leave a Reply

Your email address will not be published. Required fields are marked *