ਅਮਰੀਕਾ : ਗੋਲੀਬਾਰੀ ਕਾਰਨ ਪੇਨਸਿਲਵੇਨੀਆ ਦਾ ਮਾਲ ਕਰਵਾਇਆ ਖਾਲੀ

ਵਾਸ਼ਿੰਗਟਨ,13 ਅਪ੍ਰੈਲ (ਸ.ਬ.)ਂ ਅਧਿਕਾਰੀਆਂ ਨੇ ਕਿਹਾ ਕਿ ਪੇਨਸਿਲਵੇਨੀਆ ਦੇ ਇਕ ਮਾਲ ਵਿੱਚ ਦੋ ਗੁੱਟਾਂ ਵਿਚਕਾਰ ਸੰਘਰਸ਼ ਦੌਰਾਨ ਇਕ ਇਮਾਰਤ ਦੇ ਬਾਹਰ ਗੋਲੀਬਾਰੀ ਹੋਈ, ਜਿਸ ਦੇ ਬਾਅਦ ਇਸ ਸਥਾਨ ਨੂੰ ਖਾਲੀ ਕਰਾਇਆ ਗਿਆ| ਪਿਟਰਜ਼ਬਰਗ ਪੋਸਟ-ਗੈਜੈਟ ਨੇ ਸਥਾਨਕ ਪੁਲੀਸ ਦੇ ਹਵਾਲੇ ਤੋਂ ਕਿਹਾ ਕਿ 4 ਤੋਂ 5 ਲੋਕਾਂ ਦੇ ਦੋ ਗੁੱਟਾਂ ਵਿਚਕਾਰ ਕਿਸੇ ਕਾਰਨ ਝਗੜਾ ਹੋਇਆ|
ਪੁਲੀਸ ਨੇ ਦੱਸਿਆ ਕਿ ਉਨ੍ਹਾਂ ਵਿੱਚ ਇਕ ਵਿਅਕਤੀ ਨੇ ਬੰਦੂਕ ਕੱਢੀ ਅਤੇ 10 ਗੋਲੀਆਂ ਚਲਾਈਆਂ| ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ ਅਤੇ ਕਿਸੇ ਨੂੰ ਗ੍ਰਿਫਤਾਰ ਵੀ ਨਹੀਂ ਕੀਤਾ ਗਿਆ| ਮਾਲ ਨੂੰ ਸ਼ੁਰੂਆਤ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਇਸ ਨੂੰ ਖਾਲੀ ਕਰਵਾਇਆ ਗਿਆ| ਮੋਨਰੋਇਵਿਲੇ ਮਾਲ ਦੇ ਅਧਿਕਾਰੀਆਂ ਨੇ ਟਵੀਟ ਕੀਤਾ ਕਿ ਉਨ੍ਹਾਂ ਨੂੰ ਘਟਨਾ ਦਾ ਅੰਦਾਜ਼ਾ ਹੈ ਅਤੇ ਪੁਲੀਸ ਨੇ ਮਾਲ ਨੂੰ ਖਾਲੀ ਕਰਵਾ ਲਿਆ ਸੀ| ਹਾਲਾਂਕਿ ਗੋਲੀਬਾਰੀ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਲੋਕ ਕਾਫੀ ਡਰ ਗਏ ਸਨ|

Leave a Reply

Your email address will not be published. Required fields are marked *