ਅਮਰੀਕਾ-ਜਾਪਾਨ ਸਹਿਯੋਗ ਖੇਤਰੀ ਸਥਿਰਤਾ ਦਾ ਆਧਾਰ : ਮੈਟਿਸ

ਟੋਕਿਓ , 29 ਜੂਨ (ਸ.ਬ.) ਅਮਰੀਕੀ ਰੱਖਿਆ ਮੰਤਰੀ ਜੇਮਸ ਮੈਟਿਸ ਨੇ ਅੱਜ ਕਿਹਾ ਕਿ ਅਮਰੀਕਾ ਅਤੇ ਜਾਪਾਨ ਵਿਚਕਾਰ ਗਠਜੋੜ ਏਸ਼ੀਆ ਵਿਚ ਸ਼ਾਂਤੀ ਲਈ ਮਹੱਤਵਪੂਰਣ ਹੈ| ਅਮਰੀਕਾ ਉਤਰੀ ਕੋਰੀਆ ਨਾਲ ਕੂਟਨੀਤਕ ਸੰਬੰਧਾਂ ਵੱਲ ਵੱਧਦੇ ਕਦਮਾਂ ਦੇ ਬਾਵਜੂਦ ਇਸ ਹਿੱਸੇਦਾਰੀ ਲਈ ਵਚਨਬੱਧ ਹੈ|
ਮੈਟਿਸ ਨੇ ਦੱਖਣੀ ਕੋਰੀਆ ਦੇ ਨਾਲ ਆਪਣੇ ਮਜ਼ਬੂਤ ਰੱਖਿਆ ਸੰਬੰਧਾਂ ਦਾ ਵੀ ਜ਼ਿਕਰ ਕੀਤਾ| ਖੇਤਰੀ ਦੌਰੇ ਦੇ ਤੀਜੇ ਪੜਾਅ ਵਿਚ ਜਾਪਾਨ ਦੇ ਰੱਖਿਆ ਮੰਤਰੀ ਦੇ ਨਾਲ ਵਾਰਤਾ ਦੇ ਬਾਅਦ ਮੈਟਿਸ ਨੇ ਸ਼ੁੱਕਰਵਾਰ ਨੂੰ ਇੱਥੇ ਕਿਹਾ ਕਿ ਅਮਰੀਕਾ-ਜਾਪਾਨ ਗਠਜੋੜ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸਥਿਰਤਾ ਦੀ ਸਥਾਪਨਾ ਹੈ ਅਤੇ ਇਸ ਗਠਜੋੜ ਪ੍ਰਤੀ ਸਾਡੀ ਵਚਨਬੱਧਤਾ ਬਹੁਤ ਮਜ਼ਬੂਤ ਹੈ| ਉਨ੍ਹਾਂ ਨੇ ਦੱਖਣੀ ਕੋਰੀਆ ਦੇ ਨਾਲ ਫੌਜ ਅਭਿਆਸ ਨੂੰ ਮੁਲਤਵੀ ਕੀਤੇ ਜਾਣ ਦੇ ਵਿਚਕਾਰ ਕਿਹਾ ਕਿ ਉਨ੍ਹਾਂ ਦਾ ਦੱਖਣੀ ਕੋਰੀਆ ਨਾਲ ਬਹੁਤ ”ਮਜ਼ਬੂਤ” ਰੱਖਿਆ ਸੰਬੰਧ ਹੈ|
ਮੈਟਿਸ ਨੇ ਕਿਹਾ ਕਿ ਅਸੀਂ ਬਹੁਤ ਮਜ਼ਬੂਤ ਰੱਖਿਆਤਮਕ ਸਹਿਯੋਗੀ ਰਵੱਈਆ ਬਣਾਇਆ ਹੋਇਆ ਹੈ| ਜਿਸ ਨਾਲ ਇਹ ਯਕੀਨੀ ਹੋ ਸਕੇ ਕਿ ਸਾਡੇ ਡਿਪਲੋਮੈਟ ਉਸ ਪੱਧਰ ਤੱਕ ਗੱਲਬਾਤ ਕਰ ਸਕਣ ਜਿੱਥੇ ਉਨ੍ਹਾਂ ਦੀਆਂ ਸ਼ਕਤੀਆਂ ਤੇ ਕੋਈ ਸਵਾਲ ਨਾ ਉਠੇ|

Leave a Reply

Your email address will not be published. Required fields are marked *